08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਅਜੀਤ ਡੈਸਕ 01-05-2026
ਮੱਖੂ, 30 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੇ ਸੂਬਾ ਉਪ ਪ੍ਰਧਾਨ ਨੰਬਰਦਾਰ ਕੁਲਦੀਪ ਸਿੰਘ ਬਾਹਰਵਾਲੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਮੱਖੂ ਵਿਖੇ ਹੋਈ | ਇਸ ਮੀਟਿੰਗ ਚ ਜ਼ਿਲ੍ਹਾ,ਤਹਿਸੀਲ, ਬਲਾਕ ਪੱਧਰੀ ਆਗੂ ਅਤੇ ਵਰਕਰਾਂ ਨੇ ਭਾਗ ਲਿਆ | ਸੂਬਾ ਆਗੂ ਨੰਬਰਦਾਰ ਕੁਲਦੀਪ ਸਿੰਘ ਬਾਹਰਵਾਲੀ ਨੇ ਨੰਬਰਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਜਥੇਬੰਦੀ ਦੀਆਂ ਹੱਕੀ ਮੰਗਾਂ ਪ੍ਰਤੀ ਬੇਰੁਖ਼ੀ ਦਾ ਹਵਾਲਾ ਦਿੰਦਿਆਂ ਯੂਨੀਅਨ ਦੀ ਮਜ਼ਬੂਤੀ ਲਈ ਲਾਮਬੰਦੀ ਕਰਨ ਵਾਸਤੇ ਵਿਚਾਰ ਚਰਚਾ ਵੀ ਕੀਤੀ ਗਈ | ਸੂਬੇ ਵਿਚ ਹੁਣ ਤੱਕ ਦੀ ਤੀਜੀ ਸਰਕਾਰ ਵੀ ਆਪਣੇ ਆਖ਼ਰੀ ਸਾਹਾਂ 'ਤੇ ਹੈ, ਪਰ ਫਿਰ ਵੀ ਹਠਧਰਮੀ ਦੇ ਚੱਲਦਿਆਂ ਸਮਾਜ ਦੇ ਪ੍ਰਮੁੱਖ ਨੰਬਰਦਾਰ ਭਾਈਚਾਰੇ ਪ੍ਰਤੀ ਜਾਣਬੁੱਝ ਕੇ ਵਿਤਕਰਾ ਕਰ ਰਹੀ ਹੈ | ਕੈਪਟਨ ਸਰਕਾਰ ਨੇ ਪੰਜ ਹਜ਼ਾਰ ਰੁਪਈਆ ਪ੍ਰਤੀ ਮਹੀਨਾ ਮਾਣ ਭੱਤਾ, ਸਮੂਹਿਕ ਜੀਵਨ ਬੀਮਾ, ਦਫ਼ਤਰਾਂ ਵਿੱਚ ਬੈਠਣ ਲਈ ਰਾਖਵੀਂ ਕੁਰਸੀ ਅਤੇ ਟੋਲ ਤੇ ਪਾਰਕਿੰਗ ਫ਼ੀਸਾਂ ਤੋਂ ਛੋਟ ਦੇਣ ਆਦਿ ਵਰਗੇ ਵੱਡੇ ਵਾਅਦੇ ਕੀਤੇ ਸਨ, ਪਰ ਉਹ ਪੂਰੇ ਨਹੀਂ ਹੋਏ | ਕੈਪਟਨ ਸਰਕਾਰ ਦੀ ਤਰਜ਼ ਤੇ ਆਮ ਆਦਮੀ ਪਾਰਟੀ ਨੇ ਵੀ ਸਰਕਾਰ ਬਣਨ ਤੋਂ ਪਹਿਲਾਂ ਨੰਬਰਦਾਰ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਮੈਨੀਫੈਸਟੋ ਵਿਚ ਸ਼ਾਮਲ ਕੀਤੇ ਸਨ ਪਰ ਅਜੇ ਤੱਕ ਪੂਰੇ ਨਹੀਂ ਹੋਏ | ਪ੍ਰਧਾਨ ਬਾਹਰਵਾਲੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਵਲੋਂ ਹਰ ਜ਼ਿਲੇ੍ਹ 'ਚ ਮੀਟਿੰਗਾਂ ਕਰਕੇ ਜਥੇਬੰਦੀ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਨਿਰਦੇਸ਼ ਦਿੱਤੇ ਗਏ ਸਨ | ਜਿਨ੍ਹਾਂ ਦੀ ਪਾਲਨਾ ਕਰਦਿਆਂ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਹੈ | ਜਿਸ ਤੋਂ ਬਲਾਕਾਂ ਅਤੇ ਸਬ ਤਹਿਸੀਲਾਂ ਤੱਕ ਵੀ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ | ਉਨ੍ਹਾਂ ਅੇੈਲਾਨ ਕੀਤਾ ਕਿ ਸਰਕਾਰਾਂ ਦੀ ਵਾਅਦਾ ਖ਼ਿਲਾਫ਼ੀ ਤੋਂ ਨਾਰਾਜ਼ ਨੰਬਰਦਾਰ ਭਾਈਚਾਰੇ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ ਖ਼ਿਲਾਫ਼ ਵੱਡੀ ਮੁਹਿੰਮ ਵਿੱਢੀ ਜਾਏਗੀ | ਜਿਸ ਦੇ ਚੱਲਦਿਆਂ ਕਾਂਗਰਸ ਸਰਕਾਰ ਵਿਰੁੱਧ ਕੀਤੇ ਗਏ ਪ੍ਰਚਾਰ ਦੀ ਤਰਜ਼ 'ਤੇ ਲੋਕਾਂ ਨੂੰ ਝਾੜੂ ਪਾਰਟੀ ਦਾ ਜ਼ਬਰਦਸਤ ਵਿਰੋਧ ਕਰਨ ਲਈ ਉਤਸ਼ਾਹਿਤ ਕੀਤਾ ਜਾਏਗਾ | ਉਨ੍ਹਾਂ ਸਰਕਾਰ ਨੂੰ ਜਥੇਬੰਦੀ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਮੁੜ ਅਪੀਲ ਵੀ ਕੀਤੀ | ਇਸ ਮੌਕੇ ਸੂਬਾਈ ਮੀਤ ਪ੍ਰਧਾਨ ਨੰਬਰਦਾਰ ਕੁਲਦੀਪ ਸਿੰਘ ਬਾਹਰਵਾਲੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ,ਰੇਸ਼ਮ ਸਿੰਘ ਮਲੰਗਸ਼ਾਹ ਵਾਲਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ,ਨੰਬਰਦਾਰ ਦਲਜੀਤ ਸਿੰਘ ਜੱਗੇਵਾਲਾ ਜ਼ਿਲ੍ਹਾ ਖ਼ਜ਼ਾਨਚੀ, ਨੰਬਰਦਾਰ ਰਾਜਵਿੰਦਰ ਸਿੰਘ ਝਾਮਕੇ ਜ਼ਿਲ੍ਹਾ ਜਨਰਲ ਸਕੱਤਰ, ਨੰਬਰਦਾਰ ਲਖਵਿੰਦਰ ਸਿੰਘ ਵਾਹੀ ਤਹਿਸੀਲ ਪ੍ਰਧਾਨ ਜ਼ੀਰਾ, ਗੁਰਸੇਵਕ ਸਿੰਘ ਚੱਕ ਖੰਨਾ ਮੀਤ ਪ੍ਰਧਾਨ ਤਹਿਸੀਲ ਜ਼ੀਰਾ,ਸਰਪੰਚ ਲਛਮਣ ਸਿੰਘ ਨੰਬਰਦਾਰ ਅਮੀੰਵਾਲਾ, ਨੰਬਰਦਾਰ ਜਸਪਾਲ ਸਿੰਘ ਵੰਝੋਕੇ, ਨੰਬਰਦਾਰ ਭਾਗ ਸਿੰਘ ਖੰਨਾ,ਨੰਬਰਦਾਰ ਭਜਨ ਸਿੰਘ ਚੱਕ ਖੰਨਾ, ਨੰਬਰਦਾਰ ਜਰਮਲ ਸਿੰਘ ਨਿਹਾਲ ਕੇ, ਨੰਬਰਦਾਰ ਸੁਖਬੀਰ ਸਿੰਘ ਸੋਢੀ ਜੋਗੇਵਾਲਾ, ਨੰਬਰਦਾਰ ਬੇਅੰਤ ਸਿੰਘ ਸਰਹਾਲੀ, ਨੰਬਰਦਾਰ ਗੁਰਜੰਟ ਸਿੰਘ ਮੱਖੂ, ਨੰਬਰਦਾਰ ਕੁਲਵਿੰਦਰ ਸਿੰਘ ਸ਼ੀਹਾਂ ਪਾੜੀ, ਨੰਬਰਦਾਰ ਬਲਦੇਵ ਸਿੰਘ ਖ਼ਿਆਲੀ, ਨੰਬਰਦਾਰ ਸਲਵਿੰਦਰ ਸਿੰਘ ਘੁੱਦੂਵਾਲਾ, ਨੰਬਰਦਾਰ ਗੁਰਦੇਵ ਸਿੰਘ ਸ਼ੀਹਾਂ ਪਾੜੀ, ਨੰਬਰਦਾਰ ਸਵਰਨ ਸਿੰਘ ਅਮੀਰ ਸ਼ਾਹ ਅਤੇ ਨੰਬਰਦਾਰ ਪ੍ਰਗਟ ਸਿੰਘ ਜੋਗੇਵਾਲਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਕਬੀਰ ਕਾਲਜ, ਜ਼ੀਰਾ ਦੇ ਬੀ. ਐੱਸ. ਸੀ. ਆਈ. ਟੀ. ਭਾਗ -2 ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ ਅੰਗਹੀਣਾਂ ਅਤੇ ਦਿਮਾਗ਼ੀ ਤੌਰ 'ਤੇ ਬਿਮਾਰ ਵਿਅਕਤੀਆਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਚੈੱਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।