ਫਿਰੋਜ਼ਪੁਰ, 30 ਅਪ੍ਰੈਲ (ਗੁਰਿੰਦਰ ਸਿੰਘ)-ਪਿਛਲੇ ਸਾਲ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ ਆਏ ਭਾਰੀ ਹੜ੍ਹਾਂ ਦੌਰਾਨ ਲੋਕਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਣ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਕਾਫ਼ੀ ਗੰਭੀਰ ਹੋ ਗਈ ਸੀ | ਇਸ ਦੌਰਾਨ ਕੁਝ ਸਮਾਜ ਸੇਵੀ ਲੋਕਾਂ ਨੇ ਇਸ ਇਲਾਕੇ ਦੀ ਬਾਂਹ ਫੜਨ ਲਈ ਹੰਭਲਾ ਫਾੳਾੂਡੇਸ਼ਨ ਨਾਮ ਦੀ ਸੰਸਥਾ ਬਣਾ ਕੇ ਲੋਕਾਂ ਦੀਆਂ ਉੱਜੜੀਆਂ ਫ਼ਸਲਾਂ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਬਹੁਤ ਵੱਡਾ ਉਪਰਾਲਾ ਕਰਦਿਆਂ ਲੋਕਾਂ ਨੂੰ ਡੀਜ਼ਲ, ਖਾਦ, ਬੀਜ, ਚਾਰਾ ਆਦਿ ਅਤੇ ਨਕਦ ਰਾਸ਼ੀ ਰਾਹੀ ਮਦਦ ਕੀਤੀ ਗਈ | ਉਸੇ ਉਪਰਾਲੇ ਨੂੰ ਅੱਗੇ ਤੋਰਦਿਆਂ ਹੋਇਆ ਹੰਭਲਾ ਫਾਊਾਡੇਸ਼ਨ ਵਲੋਂ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਕਮਾਲੇ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਨੂੰ ਸਕੂਲ ਬੈਗ, ਪੈੱਨ, ਪੈਨਸਿਲਾਂ, ਕਾਪੀਆਂ ਆਦਿ ਸਟੇਸ਼ਨਰੀ ਵੰਡੀ ਗਈ | ਗੱਲਬਾਤ ਕਰਦਿਆਂ ਫਾੳਾੂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ ਅਤੇ ਸਕੱਤਰ ਗੁਰਨਾਮ ਸਿੰਘ ਸਿੱਧੂ ਨੇ ਦੱਸਿਆ ਕਿ ਇੰਗਲੈਂਡ ਦੇ ਰੇਡੀਓ ਪੰਜ ਦੀ ਟੀਮ ਵਲੋਂ ਸਹਾਇਤਾ ਰਾਸ਼ੀ ਭੇਜੀ ਗਈ ਹੈ ਜਿਸ ਵਿਚੋਂ ਇਹ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋੜਵੰਦਾਂ ਅਤੇ ਸਕੂਲਾਂ ਦੇ ਬੱਚਿਆਂ ਵਿਚ ਤਕਸੀਮ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਹੰਭਲਾ ਫਾੳਾੂਡੇਸ਼ਨ ਅੱਗੇ ਤੋਂ ਵੀ ਲੋੜਵੰਦ ਸਕੂਲੀ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਫਿਰੋਜ਼ਪੁਰ-3) ਰਣਜੀਤ ਸਿੰਘ ਨੇ ਹੰਭਲਾ ਫਾੳਾੂਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਹਨਾਂ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਇਸ ਮਦਦ ਨਾਲ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਇਕ ਪ੍ਰਕਾਰ ਦਾ ਵੱਡਾ ਹੌਸਲਾ ਮਿਲੇਗਾ | ਇਸ ਮੌਕੇ ਸਾਈਾ ਮੀਆਂ ਮੀਰ ਫਾੳਾੂਡੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਮਹਾਲਮ, ਸਤਲੁਜ ਪ੍ਰੈੱਸ ਕਲੱਬ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਕੇਸਰ, ਅਸ਼ੋਕ ਕੁਮਾਰ ਵਿਲਾਸਰਾ, ਵਰਿੰਦਰ ਸਿੰਘ ਬਰਾੜ, ਸਕੂਲ ਇੰਚਾਰਜ ਮੈਡਮ ਨੀਲਮ ਰਾਣੀ, ਸੰਦੀਪ ਕੌਰ ਅਤੇ ਵੱਡੀ ਗਿਣਤੀ ਵਿਚ ਬੱਚੇ ਹਾਜ਼ਰ ਸਨ |