07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਤਿੰਨ ਦਿਨਾਂ ਦੀਵਾਨ 31 ਮਈ ਤੋਂ

ਅਜੀਤ ਡੈਸਕ 01-05-2026
ਤਲਵੰਡੀ ਭਾਈ, 30 ਅਪੈ੍ਰਲ (ਰਵਿੰਦਰ ਸਿੰਘ ਬਜਾਜ)-ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਵਲੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀ ਲੜੀ ਸ਼ੁਰੂ ਕੀਤੀ ਗਈ ਹੈ | ਜਿਸ ਅਧੀਨ ਸਮੁੱਚੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ, ਪਿੰਡਾਂ ਵਿਚ ਦੀਵਾਨ ਲੱਗ ਰਹੇ ਹਨ | ਇਸੇ ਲੜੀ ਤਹਿਤ ਤਲਵੰਡੀ ਭਾਈ ਸ਼ਹਿਰ ਵਿਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਤਿੰਨ ਦਿਨਾਂ ਦੀਵਾਨ ਲੱਗ ਰਹੇ ਹਨ | ਇਸ ਸਬੰਧ 'ਚ ਧਾਰਮਿਕ ਪੋਸਟਰ ਜਾਰੀ ਕਰਦਿਆਂ ਮੁੱਖ ਸੇਵਾਦਾਰ ਮਨਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕਲਸੀ, ਕੁਲਦੀਪ ਸਿੰਘ, ਪਵਨਦੀਪ ਸਿੰਘ, ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਪਹਿਲਾ ਦੀਵਾਨ 31 ਮਈ ਅਤੇ ਉਸ ਤੋਂ ਬਾਅਦ 1 ਜੂਨ ਅਤੇ 2 ਜੂਨ ਨੂੰ ਤਿੰਨ ਦਿਨਾ ਦੀਵਾਨ ਸਜਣਗੇ | ਉਨ੍ਹਾਂ ਦੱਸਿਆ ਕਿ 2 ਜੂਨ ਨੂੰ ਬਾਬਾ ਵਿਸ਼ਵਕਰਮਾ ਗੁਰਦੁਆਰਾ ਭਵਨ ਵਿਖੇ ਅੰਮਿ੍ਤ ਸੰਚਾਰ ਹੋਵੇਗਾ | ਉਨ੍ਹਾਂ ਸਾਰੇ ਇਲਾਕਾ ਨਿਵਾਸੀ ਤੇ ਸਮੂਹ ਸੰਗਤ ਨੂੰ ਇਸ ਸਮਾਗਮ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਪ੍ਰਾਚੀਨ ਸ੍ਰੀ ਦੇਵੀ ਮੰਦਰ ਮੱਖੂ ਵਿਖੇ ਮਾਂ ਚਿੰਤਪੁਰਨੀ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਫ਼ਿਰੋਜ਼ਪੁਰ ਦੇ ਕੋਰ ਗਰੁੱਪ ਦੀ ਮੀਟਿੰਗ ਲੋਕਾਂ ਦੇ ਮੁੱਦੇ ਹੱਲ ਕਰਨ ਲਈ ਹਰ ਸੰਭਵ ਯਤਨ ਕੀਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।