ਮੱਖੂ, 30 ਅਪ੍ਰੈਲ (ਵਰਿੰਦਰ ਮਨਚੰਦਾ)- ਸਥਾਨਕ ਪ੍ਰਾਚੀਨ ਸ੍ਰੀ ਦੇਵੀ ਮੰਦਰ ਮੱਖੂ ਵਿਖੇ ਪੁਜਾਰੀ ਪੰਡਿਤ ਸ਼ੇਖਰ ਪਾਂਡੇ ਅਤੇ ਸ੍ਰੀ ਸਨਾਤਨ ਧਰਮ ਸਭਾ ਮੱਖੂ ਦੇ ਪ੍ਰਧਾਨ ਰਾਕੇਸ਼ ਕਾਲੜਾ ਦੀ ਅਗਵਾਈ ਵਿਚ ਸੰਗਤ ਵਲੋਂ ਮਾਂ ਚਿੰਤਪੁਰਨੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਵਲੋਂ ਪ੍ਰਾਚੀਨ ਸ੍ਰੀ ਦੇਵੀ ਮੰਦਰ ਮੱਖੂ ਵਿਖੇ ਨਤਮਸਤਕ ਹੋਈਆਂ ਅਤੇ ਮਹਾਂ ਮਾਈ ਦੇ ਜੈਕਾਰੇ ਲਗਾਏ | ਇਸ ਮੌਕੇ ਭਾਜਪਾ ਮੰਡਲ ਮੱਖੂ ਦੇ ਪ੍ਰਧਾਨ ਜਥੇ. ਕਾਰਜ ਸਿੰਘ ਆਹਲਾ, ਲਖਵਿੰਦਰ ਸਿੰਘ ਜੌੜਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਜ਼ੀਰਾ ਦਿਹਾਤੀ, ਨਰਿੰਦਰ ਮਹਿਤਾ ਸਾਬਕਾ ਐਮ.ਸੀ., ਰਵੀ ਚੋਪੜਾ ਸਾਬਕਾ ਐਮ.ਸੀ., ਪ੍ਰੇਮ ਸ਼ਰਮਾ ਸਾਬਕਾ ਸਰਪੰਚ ਕੈਨਾਲ ਕਾਲੋਨੀ ਮੱਖੂ, ਬਾਬਾ ਰਜਿੰਦਰ ਸਿੰਘ ਮੁੱਖ ਸੇਵਾਦਾਰ ਦਰਗਾਹ ਬਾਬਾ ਮਿੱਠੂ ਸ਼ਾਹ, ਡਾ. ਸਤੀਸ਼ ਠੁਕਰਾਲ, ਰਾਜੀਵ ਕਪੂਰ ਪ੍ਰਧਾਨ ਨਮੋ ਐਪ ਭਾਜਪਾ ਜ਼ਿਲ੍ਹਾ ਫ਼ਿਰੋਜ਼ਪੁਰ, ਜਤਿੰਦਰ ਠੁਕਰਾਲ ਬਿੰਦੂ ਪ੍ਰਧਾਨ ਗਰੀਬ ਦਾਸੀ ਸਾਧੂ ਸੇਵਾ ਆਸ਼ਰਮ ਮੱਖੂ, ਸੰਦੀਪ ਠੁਕਰਾਲ ਐਮ.ਸੀ. ਆਦਿ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ ਗਈ | ਮਾਂ ਚਿੰਤਪੁਰਨੀ ਜੀ ਦੇ ਜਨਮ ਉਤਸਵ ਮੌਕੇ ਮਹਾਂ ਮਾਈ ਦਾ ਪੂਜਨ ਕਰਨ ਦੀ ਰਸਮ ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮੱਖੂ ਸ਼ਹਿਰੀ ਵਲੋਂ ਆਪਣੇ ਪਰਿਵਾਰ ਸਮੇਤ ਨਿਭਾਈ ਗਈ ਅਤੇ ਮੰਦਰ ਵਿਚ ਪਹੁੰਚੀ ਸੰਗਤ ਵਿਚ ਛੋਲੇ, ਪੂੜੀਆਂ ਅਤੇ ਖੀਰ ਦਾ ਲੰਗਰ ਵਰਤਾਇਆ ਗਿਆ | ਮੰਦਰ ਦੇ ਪ੍ਰਬੰਧਕਾਂ ਵਲੋਂ ਸ਼ਿਵ ਸਾਗਰ ਸ਼ਰਮਾ ਦੇ ਪਰਿਵਾਰ ਅਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਨੂੰ ਮਹਾਂ ਮਾਈ ਦੀਆਂ ਚੁੰਨੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਕਲਾਕਾਰ ਦੀਪਕ ਕਟਾਰੀਆ ਦੀਪੂ ਅਤੇ ਸ਼ਰਧਾਲੂਆਂ ਵਲੋਂ ਮਹਾਂ ਮਾਈ ਦੀਆਂ ਸੁੰਦਰ-ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਗਿਆ | ਇਸ ਉਪਰੰਤ ਸ਼ਰਧਾਲੂਆਂ ਵਲੋਂ ਕੇਕ ਕੱਟਣ ਦੀ ਰਸਮ ਨਿਭਾਈ ਗਈ | ਇਸ ਮੌਕੇ ਜਸਕਰਨ ਸਿੰਘ ਜੱਸਾ ਸਾਬਕਾ ਸਰਪੰਚ ਜੋਗੇਵਾਲਾ, ਯਸ਼ਵੀਰ ਮਨਚੰਦਾ, ਪਵਨ ਖੰਨਾ, ਕੁਲਦੀਪ ਸ਼ਰਮਾ ਸੁਲਤਾਨਪੁਰ ਲੋਧੀ, ਨਰਿੰਦਰ ਸਿੰਘ ਚੰਦੀ ਸਾਬਕਾ ਸਰਪੰਚ, ਜਤਿੰਦਰ ਜਿਗਰ, ਬਿੱਲਾ ਸੇਠੀ, ਸਤੀਸ਼ ਕਟਾਰੀਆ, ਜਤਿੰਦਰ ਖੁਰਾਣਾ, ਡਾ. ਸੰਜੀਵ ਟੰਡਨ, ਚੰਦਰ ਮੋਹਨ ਗਰੋਵਰ, ਵਿੱਕੀ ਗਰੋਵਰ, ਓਮ ਸ਼ਰਮਾ, ਰਵੀ ਕੁਮਾਰ, ਤਿਲਕ ਰਾਜ ਸੇਠੀ, ਗੋਰਾ ਕਾਲੜਾ, ਲਵਿਸ਼ ਆਰਜ਼ੂ, ਰਮੇਸ਼ ਕੁਮਾਰ, ਪੇ੍ਰਮ ਗਰੋਵਰ, ਪ੍ਰਦੀਪ ਕੱਕੜ ਆਦਿ ਹਾਜ਼ਰ ਸਨ |