09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕਾਂਗਰਸ ਵਲੋਂ ਸੀਵਰੇਜ ਸਿਸਟਮ ਤੋਂ ਤੰਗ ਲੋਕਾਂ ਦਾ ਰੇਲਵੇ ਪੁਲ 'ਤੇ ਧਰਨਾ

ਅਜੀਤ ਡੈਸਕ 02-05-2026
ਫਿਰੋਜ਼ਪੁਰ, 1 ਮਈ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਿਰੋਜ਼ਪੁਰ ਸ਼ਹਿਰ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਸਮੱਸਿਆ ਨੂੰ ਲੈ ਕੇ ਲੋਕਾਂ ਦਾ ਗ਼ੁੱਸਾ ਖੁੱਲ ਕੇ ਸਾਹਮਣੇ ਆ ਗਿਆ¢ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ, ਖਾਸ ਕਰਕੇ ਵਾਰਡ ਨੰਬਰ 16, ਹਾਕੇ ਰਾਮੇ ਵਾਲਾ, ਬਸਤੀ ਨਿਜ਼ਾਮਦੀਨ, ਬੇਦੀ ਕਾਲੋਨੀ ਫੇਸ ਇਕ ਅਤੇ ਦੋ ਵਿਚ ਸੀਵਰੇਜ ਸਿਸਟਮ ਲੰਬੇ ਸਮੇਂ ਤੋਂ ਬਲਾਕ ਹੋਣ ਕਾਰਨ ਲੋਕਾਂ ਨੂੰ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗੰਭੀਰ ਮਸਲੇ ਦੇ ਹੱਲ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ ਅਤੇ ਰਿੰਕੂ ਗਰੋਵਰ ਦੀ ਅਗਵਾਈ ਹੇਠ ਨਾਰਾਜ਼ ਲੋਕਾਂ ਵਲੋਂ ਰੇਲਵੇ ਪੁਲ ਉੱਪਰ ਸੀਵਰੇਜ ਵਿਭਾਗ ਅਤੇ 'ਆਪ' ਦੇ ਵਿਧਾਇਕ ਖ਼ਿਲਾਫ਼ ਧਰਨਾ ਲਗਾਇਆ ਗਿਆ¢ ਇਸ ਦÏਰਾਨ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ ਨੇ ਪ੍ਰਸ਼ਾਸਨ ਵਿਰੁੱਧ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਵੀ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ | ਜਿਸ ਕਾਰਨ ਲੋਕ ਗੰਦੇ ਪਾਣੀ ਅਤੇ ਬਦਬੂ ਵਾਲੇ ਮਾਹÏਲ ਵਿੱਚ ਜਿਊਣ ਲਈ ਮਜਬੂਰ ਹਨ | ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮÏਕੇ ਬਲਵੀਰ ਬਾਠ, ਰੁਪਿੰਦਰ ਭੁੱਲਰ, ਤੇਜਬੀਰ ਖਾਰਾ, ਬਲੀ ਸਿੰਘ, ਵਿਜੈ ਗੋਰਿਆ, ਗੱਬਰ ਐਮ.ਸੀ, ਕਰਮਾ ਨੰਬਰਦਾਰ, ਕਾਕਾ ਗੋਇਲ, ਰਿਸ਼ੀ ਸ਼ਰਮਾ, ਰਜਿੰਦਰ ਸਿੱਪੀ, ਕਸ਼ਮੀਰ ਭੁੱਲਰ, ਸਤਨਾਮ ਐਮ.ਸੀ, ਬਲਦੇਵ ਸਿੰਘ ਸਰਪੰਚ ਅਤੇ ਅਰੁਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ਵ ਮਜ਼ਦੂਰ ਦਿਵਸ : ਤਪਦੀ ਧੁੱਪ 'ਚ ਰੋਜ਼ੀ ਲਈ ਜੂਝਦੇ ਰਹੇ ਦਿਹਾੜੀਦਾਰ ਅਗਲੀ ਖ਼ਬਰ ਦਰਜਨਾਂ ਜਥੇਬੰਦੀਆਂ ਵਲੋਂ 1 ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।