08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਸ਼ਵ ਮਜ਼ਦੂਰ ਦਿਵਸ : ਤਪਦੀ ਧੁੱਪ 'ਚ ਰੋਜ਼ੀ ਲਈ ਜੂਝਦੇ ਰਹੇ ਦਿਹਾੜੀਦਾਰ

ਅਜੀਤ ਡੈਸਕ 02-05-2026
ਫ਼ਿਰੋਜ਼ਪੁਰ, 1 ਮਈ (ਗੁਰਿੰਦਰ ਸਿੰਘ)-ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ ਇਲਾਕੇ ਵਿਚ ਸਮਾਜਿਕ ਅਸਮਾਨਤਾ ਦੀ ਇਕ ਤਿੱਖੀ ਅਤੇ ਚੁੱਭਵੀਂ ਤਸਵੀਰ ਸਾਹਮਣੇ ਆਈ¢ ਜਿੱਥੇ ਇਕ ਪਾਸੇ ਦਫ਼ਤਰਾਂ ਵਿਚ ਏ.ਸੀ ਅਤੇ ਪੱਖਿਆਂ ਹੇਠ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਛੁੱਟੀ ਦਾ ਪੂਰਾ ਲੁਤਫ਼ ਲਿਆ | ਉੱਥੇ ਹੀ ਦਿਹਾੜੀਦਾਰ ਮਜ਼ਦੂਰ ਤਪਦੀ ਧੁੱਪ ਵਿਚ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਸਵੇਰ ਤੋਂ ਸ਼ਾਮ ਤੱਕ ਖ਼ੂਨ-ਪਸੀਨਾ ਇਕ ਕਰਦੇ ਰਹੇ¢ ਉਨ੍ਹਾਂ ਲਈ ਛੁੱਟੀ ਦਾ ਮਤਲਬ ਇਕ ਦਿਨ ਦੀ ਕਮਾਈ ਦਾ ਨੁਕਸਾਨ ਹੈ, ਜੋ ਸਿੱਧਾ ਉਨ੍ਹਾਂ ਦੇ ਘਰ ਦੇ ਚੁੱਲੇ੍ਹ 'ਤੇ ਅਸਰ ਪਾਉਂਦਾ ਹੈ¢ ਉੱਧਰ ਦੂਜੇ ਪਾਸੇ ਇਸ ਵਾਰ ਮਜ਼ਦੂਰ ਦਿਵਸ ਸ਼ੁੱਕਰਵਾਰ ਨੂੰ ਹੋਣ ਕਾਰਨ ਸਰਕਾਰੀ ਮੁਲਾਜ਼ਮਾਂ ਲਈ ਇਹ ਤਿੰਨ ਦਿਨਾਂ ਦੀ ਲਗਾਤਾਰ ਛੁੱਟੀ ਬਣ ਗਈ¢ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਦੇ ਨਾਲ ਜੁੜ ਕੇ ਇਹ ਸਮਾਂ ਉਨ੍ਹਾਂ ਲਈ ਆਰਾਮ, ਮਨੋਰੰਜਨ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਬਣਿਆ, ਪਰ ਦੂਜੇ ਪਾਸੇ, ਦਿਹਾੜੀ 'ਤੇ ਨਿਰਭਰ ਮਜ਼ਦੂਰਾਂ ਲਈ ਇਹ ਦਿਨ ਵੀ ਆਮ ਦਿਨਾਂ ਵਾਂਗ ਹੀ ਮਿਹਨਤ ਅਤੇ ਯੁੱਧ ਦਾ ਪ੍ਰਤੀਕ ਬਣਿਆ ਰਿਹਾ ਅਤੇ ਦਿਹਾੜੀਦਾਰ ਮਜ਼ਦੂਰ ਰੋਜ਼ ਵਾਂਗ ਆਪਣੀ ਉਜਰਤ ਕਮਾਉਣ ਲਈ ਹੱਢ ਭੰਨਦੇ ਨਜ਼ਰ ਆਏ | ਜਾਗਰੂਕ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਸ਼ਿਕਾਗੋ ਵਿਚ 1886 ਨੂੰ ਮਜ਼ਦੂਰ ਯੂਨੀਅਨ ਵਲੋਂ ਪੂੰਜੀਵਾਦੀਆਂ ਵਲੋਂ ਮਜ਼ਦੂਰਾਂ ਤੋਂ 12 ਤੋਂ 18 ਘੰਟੇ ਲੈਣ ਦੇ ਵਿਰੋਧ ਵਿਚ ਇਸ ਦਿਨ ਕੀਤੇ ਪ੍ਰਦਰਸ਼ਨ ਵਿਚ ਮਜ਼ਦੂਰਾਂ 'ਤੇ ਪੁਲਿਸ ਵਲੋਂ ਕੀਤੀ ਗੋਲੀਬਾਰੀ ਦੇ ਵਿਰੋਧ ਵਿਚ ਪਹਿਲੀ ਮਈ ਦਾ ਦਿਨ ਵਿਸ਼ਵ ਭਰ ਵਿਚ ਮਜ਼ਦੂਰਾਂ ਨੂੰ ਸਮਰਪਿਤ ਕੀਤਾ ਗਿਆ ਹੈ¢ ਅੱਜ ਲੋੜ ਹੈ ਕਿ ਮਜ਼ਦੂਰ ਵਰਗ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਉਨ੍ਹਾਂ ਲਈ ਬਿਹਤਰ ਸਹੂਲਤਾਂ ਅਤੇ ਅਧਿਕਾਰ ਯਕੀਨੀ ਬਣਾਏ ਜਾਣ, ਤਾਂ ਜੋ ਮਜ਼ਦੂਰ ਦਿਵਸ ਸਿਰਫ਼ ਇਕ ਰਸਮੀ ਦਿਨ ਨਾ ਰਹਿ ਜਾਵੇ, ਸਗੋਂ ਅਸਲ ਵਿਚ ਮਜ਼ਦੂਰਾਂ ਦੀ ਜ਼ਿੰਦਗੀ ਵਿਚ ਬਦਲਾਅ ਲਿਆ ਸਕੇ |
ਪਿਛਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਚ 3 ਰੋਜ਼ਾ ਸਕਾਊਟ ਐਂਡ ਗਾਈਡ ਕੈਂਪ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ ਕਾਂਗਰਸ ਵਲੋਂ ਸੀਵਰੇਜ ਸਿਸਟਮ ਤੋਂ ਤੰਗ ਲੋਕਾਂ ਦਾ ਰੇਲਵੇ ਪੁਲ 'ਤੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।