15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚੋਰੀ ਦੇ ਮੋਟਰਸਾਈਕਲ 'ਤੇ ਨਸ਼ਾ ਖ਼ਰੀਦਣ ਜਾ ਰਿਹਾ ਚੋਰ ਮੋਟਰਸਾਈਕਲ ਮਾਲਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

ਅਜੀਤ ਡੈਸਕ 03-05-2026
ਜ਼ੀਰਾ, 2 ਮਈ(ਰਜਨੀਸ਼ ਕਥੂਰੀਆ)-ਪਿੰਡ ਸਨੇਰ ਵਾਸੀ ਇਕ ਨੌਜਵਾਨ ਦੇ ਕੁਝ ਦਿਨ ਪਹਿਲਾਂ ਚੋਰੀ ਹੋਏ ਮੋਟਰਸਾਈਕਲ 'ਤੇ ਬਸਤੀ ਮਾਛੀਆਂ ਜ਼ੀਰਾ ਤੋਂ ਨਸ਼ਾ ਖ਼ਰੀਦਣ ਲਈ ਜਾ ਰਹੇ ਚੋਰ ਨੂੰ ਮੋਟਰਸਾਈਕਲ ਮਾਲਕਾਂ ਵਲੋਂ ਕਾਬੂ ਕਰਕੇ ਉਸ ਦਾ ਕੁਟਾਪਾ ਚਾੜ੍ਹਨ ਤੋਂ ਬਾਅਦ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਦੇ ਹਵਾਲੇ ਕੀਤੇ ਜਾਣ ਦੀ ਖ਼ਬਰ ਮਿਲੀ ਹੈ | ਗੁਰਵਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਸਨੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਅਪ੍ਰੈਲ 2026 ਨੂੰ ਬੱਸ ਸਟੈਂਡ ਜ਼ੀਰਾ ਵਾਲੀ ਗਲੀ ਵਿਚੋਂ ਉਸ ਦਾ ਸਿਲਵਰ ਰੰਗ ਦਾ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਨੰਬਰ ਪੀ.ਬੀ.- 25 ਐੱਫ. 5695 ਚੋਰੀ ਹੋ ਗਿਆ ਸੀ ਅਤੇ ਇਸ ਸੰਬੰਧ ਵਿਚ ਥਾਣਾ ਸਿਟੀ ਜ਼ੀਰਾ ਵਿਖੇ ਸੂਚਨਾ ਵੀ ਦਿੱਤੀ ਸੀ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਤੌਰ 'ਤੇ ਵੀ ਮੋਟਰਸਾਈਕਲ ਦੀ ਭਾਲ ਕਰ ਰਹੇ ਸਨ ਕਿ ਅੱਜ ਮੌਜਦੀਨ ਦੇ ਨੇੜੇ ਉਨ੍ਹਾਂ ਨੇ ਆਪਣੇ ਚੋਰੀ ਹੋਏ ਮੋਟਰਸਾਈਕਲ 'ਤੇ ਬਸਤੀ ਮਾਛੀਆਂ ਜ਼ੀਰਾ ਵਿਖੇ ਨਸ਼ਾ ਖ਼ਰੀਦਣ ਲਈ ਜਾ ਰਹੇ ਚੋਰ ਨੂੰ ਕਾਬੂ ਕਰ ਲਿਆ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਰ ਪਿੰਡ ਵਕੀਲਾਂਵਾਲਾ ਦਾ ਪੇਸ਼ੇਵਰ ਚੋਰ ਹੈ | ਜਿਸ ਨੇ ਸਖ਼ਤੀ ਨਾਲ ਪੁੱਛ-ਗਿੱਛ ਕਰਨ ਕਰਨ ਦੌਰਾਨ ਮੰਨਿਆ ਹੈ ਕਿ ਇਹ ਮੋਟਰਸਾਈਕਲ ਉਸ ਨੇ ਹੀ ਚੋਰੀ ਕੀਤਾ ਸੀ ਅਤੇ ਨਸ਼ੇ ਦਾ ਆਦੀ ਹੋਣ ਕਰਕੇ ਉਹ ਬਸਤੀ ਮਾਛੀਆਂ ਜ਼ੀਰਾ ਤੋਂ ਨਸ਼ਾ ਖ਼ਰੀਦਣ ਲਈ ਜਾ ਰਿਹਾ ਸੀ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਨਸ਼ੇੜੀ ਕੋਲੋਂ ਨਸ਼ਾ ਕਰਨ ਵਾਲੀਆਂ ਸਰਿੰਜਾਂ ਵੀ ਬਰਾਮਦ ਹੋਈਆਂ ਹਨ | ਉਸ ਨੇ ਦੱਸਿਆ ਕਿ ਇਸ ਚੋਰ ਨੂੰ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧ ਵਿਚ ਸੰਪਰਕ ਕਰਨ ਤੇ ਥਾਣਾ ਸਿਟੀ ਜ਼ੀਰਾ ਦੇ ਐਸ. ਐਚ.ਓ ਗੁਰਜੰਟ ਸਿੰਘ ਨੇ ਗੁਰਵਿੰਦਰ ਸਿੰਘ ਹੂਰਾਂ ਵੱਲੋਂ ਉਕਤ ਚੋਰ ਉਹਨਾਂ ਦੇ ਹਵਾਲੇ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਦੀ ਕਾਫ਼ੀ ਕੁੱਟ ਮਾਰ ਕੀਤੀ ਗਈ ਹੈ | ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਕਣਕ ਦੀ ਚੁਕਾਈ ਨਾ ਹੋਣ ਕਰਕੇ ਅਨਾਜ ਮੰਡੀਆਂ 'ਚ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਅਗਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।