18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਲੈਰੋ ਪਿੱਕਅੱਪ ਗੱਡੀ 'ਤੇ ਚੋਰੀ ਦੀਆਂ 40 ਬੋਰੀਆਂ ਕਣਕ ਵੇਚਣ ਲਈ ਲਿਜਾਂਦਾ 1 ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 03-05-2026
ਜ਼ੀਰਾ, 2 ਮਈ (ਰਜਨੀਸ਼ ਕਥੂਰੀਆ)-ਸੀ.ਆਈ.ਏ. ਸਟਾਫ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਚੋਰੀ ਦੀਆਂ 40 ਬੋਰੀਆਂ ਕਣਕ ਸਮੇਤ ਇਕ ਦੋਸ਼ੀ ਨੂੰ ਗਿ੍ਫਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਸਟਾਫ ਜ਼ੀਰਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਸਮੇਤ ਸਾਥੀ ਕਰਮਚਾਰੀਆਂ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਤੇ ਸਨ ਕਿ ਜਦੋਂ ਪੁਲਿਸ ਪਾਰਟੀ ਕੋਟ ਈਸੇ ਖਾ ਰੋਡ ਜ਼ੀਰਾ ਝੱਤਰਾ ਚੌਂਕ ਮੌਜੂਦ ਸੀ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਣਜੋਧ ਸਿੰਘ ਉਰਫ਼ ਯੋਧਾ ਪੁੱਤਰ ਮੰਗਲ ਸਿੰਘ, ਅੰਗਰੇਜ਼ ਸਿੰਘ ਪੁੱਤਰ ਸਵਰਨ ਸਿੰਘ, ਸੋਨੀ ਸਿੰਘ ਉਰਫ਼ ਮਲੰਗ ਪੁੱਤਰ ਸੇਠੀ ਸਿੰਘ ਵਾਸੀਆਨ ਸ਼ਾਹਵਾਲਾ ਅਤੇ ਰੋਹਿਤ ਪੁੱਤਰ ਨਾਮਾਲੂਮ ਵਾਸੀ ਬਸਤੀ ਮਲਸੀਆਂ ਜ਼ੀਰਾ ਦਾਣਾ ਮੰਡੀ ਜ਼ੀਰਾ ਵਿਚੋਂ ਕਣਕ ਦੀਆਂ ਬੋਰੀਆਂ ਚੋਰੀ ਕਰਕੇ ਮੋਗਾ ਲਿਜਾ ਕੇ ਵੇਚਦੇ ਹਨ | ਨਹਿਰ ਝੱਤਰਾ ਰੋਡ 'ਤੇ ਨਾਕਾਬੰਦੀ ਕੀਤੀ ਜਾਵੇ ਕਾਬੂ ਆ ਸਕਦੇ ਹਨ ਤਾਂ ਪੁਲਿਸ ਵਲੋਂ ਨਾਕਾਬੰਦੀ ਕਰਕੇ ਇਕ ਦੋਸ਼ੀ ਰਣਜੋਧ ਸਿੰਘ ਉਰਫ਼ ਯੋਧਾ ਨੂੰ ਕਾਬੂ ਕਰਕੇ ਉਸ ਪਾਸੋਂ ਬਲੈਰੋ ਪਿੱਕਅੱਪ ਨੰਬਰੀ ਪੀ.ਬੀ.-65 ਕੇ./6899 ਸਮੇਤ 40 ਬੋਰੀਆ ਕਣਕ ਹਰੇਕ ਬੋਰੀ ਵਿਚ 50/50 ਕਿੱਲੋਗਰਾਮ ਕਣਕ ਬਰਾਮਦ ਹੋਈ | ਜਿਸ ਤੇ ਪੁਲਿਸ ਨੇ ਉਸ ਨੂੰ ਗਿ੍ਫਤਾਰ ਕਰਕੇ ਉਹਨਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਦਾ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਵੀ ਪੁੱਛ ਗਿੱਛ ਕੀਤੀ ਜਾਵੇਗੀ | ਜਿਸ ਦੌਰਾਨ ਇਹਨਾਂ ਦੋਸ਼ੀਆਂ ਵਲੋਂ ਹੋਰ ਆੜਤੀਆਂ ਦੀ ਕਣਕ ਵੀ ਚੋਰੀ ਕੀਤੇ ਜਾਣ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਪੰਜਾਬ ਦੇ ਹਜ਼ਾਰਾਂ ਅਧਿਆਪਕ ਏ.ਪੀ.ਏ.ਆਰ. ਭਰਨ ਤੋਂ ਵਾਂਝੇ, ਜੀ ਐਸ.ਟੀ.ਯੂ. ਨੇ ਮਿਤੀ ਵਧਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਫ਼ਿਰੋਜ਼ਪੁਰ ਨਜ਼ਦੀਕ ਖੇਤਾਂ ਵਿਚ ਨਾੜ ਨੂੰ ਲਗਾਈ ਅੱਗ ਨੇ ਧਾਰਿਆ ਭਿਆਨਕ ਰੂਪ, ਕਈ ਝੁੱਗੀਆਂ ਸੜ ਕੇ ਸੁਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।