20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਟਰੈਕਟਰ ਗੱਡੀ ਵਿਚ ਮਾਰਨ 'ਤੇ ਜ਼ਖਮੀ ਹੋਈ ਅÏਰਤ ਦੀ ਇਲਾਜ ਦੌਰਾਨ ਮੌਤ

ਅਜੀਤ ਡੈਸਕ 03-05-2026
ਜ਼ੀਰਾ,2 ਮਈ (ਰਜਨੀਸ਼ ਕਥੂਰੀਆ)-ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾ ਰਹੀ ਗੱਡੀ ਵਿਚ ਲਾਪਰਵਾਹੀ ਨਾਲ ਟਰੈਕਟਰ ਮਾਰਨ ਤੇ ਗੱਡੀ ਵਿਚ ਸਵਾਰ ਜ਼ਖਮੀਆਂ ਵਿਚੋਂ ਇਕ ਅÏਰਤ ਦੀ ਇਲਾਜ ਦੌਰਾਨ ਮੌਤ ਹੋਣ ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਟਰੈਕਟਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿਚ ਦੇਸ ਰਾਜ ਪੁੱਤਰ ਹੁਕਮ ਚੰਦ ਵਾਸੀ ਐਲੀਸਦਰ ਤਹਿਸੀਲ ਅਤੇ ਜ਼ਿਲ੍ਹਾ ਫ਼ਤਿਆਬਾਦ (ਹਰਿਆਣਾ) ਨੇ ਦੱਸਿਆ ਕਿ ਉਹ ਆਪਣੀ ਪਤਨੀ, ਸੱਸ ਲਕਸ਼ਮੀ ਬਾਈ ਅਤੇ ਭਤੀਜੇ ਸਮੇਤ ਆਪਣੇ ਪਿੰਡ ਤੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਮੱਲੂ ਬਾਣੀਆ ਕੋਲ ਪਹੁੰਚੇ ਤਾਂ ਦੋਸ਼ੀ ਅਜਮੇਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਕਟੋਰਾ ਨੇ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਆਪਣਾ ਟਰੈਕਟਰ ਮਾਰਕਾ ਅਰਜੁਨ ਸਾਹਮਣੇ ਤੋਂ ਲਿਆ ਕੇ ਉਸ ਦੀ ਗੱਡੀ ਵਿਚ ਮਾਰ ਦਿੱਤਾ | ਜਿਸ ਨਾਲ ਗੱਡੀ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਸਾਰੇ ਪਰਿਵਾਰ ਦੇ ਸੱਟਾਂ ਲੱਗ ਗਈਆਂ | ਦੇਸ ਰਾਜ ਨੇ ਦੱਸਿਆ ਕਿ ਉਸ ਦੀ ਸੱਸ ਲਕਸ਼ਮੀ ਬਾਈ ਦੇ ਲੱਗੀਆਂ ਸੱਟਾਂ ਗੰਭੀਰ ਹੋਣ ਕਰਕੇ ਸਰਵੇਸ਼ ਹੈਲਥ ਸਿਟੀ ਹਸਪਤਾਲ ਹਿਸਾਰ (ਹਰਿਆਣਾ) ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਦੇਸ ਰਾਜ ਦੇ ਬਿਆਨ ਦੇ ਆਧਾਰ 'ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਅਜਮੇਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਕਟੋਰਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ''ਮਾਈ ਭਾਰਤ ਕੁਇਜ਼'' ਲਾਂਚ ਅਤੇ ਸਿਖਲਾਈ ਪ੍ਰੋਗਰਾਮ ਸੰਸਦ ਮੈਂਬਰ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ ਸਫਲਤਾਪੂਰਵਕ ਸਮਾਪਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।