20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੇਂਟ ਮੈਰਿਜ ਹਾਈ ਸਕੂਲ ਮੱਖੂ ਦੀ ਵਾਲੀਬਾਲ ਟੀਮ ਦਾ ਸ਼ਾਨਦਾਰ ਰਿਹਾ ਪ੍ਰਦਰਸ਼ਨ

ਅਜੀਤ ਡੈਸਕ 03-05-2026
ਮੱਖੂ, 2 ਮਈ (ਕੁਲਵਿੰਦਰ ਸਿੰਘ ਸੰਧੂ)-ਸੈਂਟ ਮੈਰਿਜ ਹਾਈ ਸਕੂਲ ਮੱਖੂ ਅਤੇ ਐਂਬਰੋਜੀਅਲ ਪਬਲਿਕ ਸਕੂਲ ਜ਼ੀਰਾ ਵਿਚਕਾਰ ਜ਼ੋਨ ਲੈਵਲ 'ਤੇ ਵਾਲੀਬਾਲ ਦਾ ਸ਼ਾਨਦਾਰ ਮੈਚ ਕਰਵਾਇਆ ਗਿਆ | ਜਿਸ ਵਿਚ ਸੈਂਟ ਮੈਰਿਜ ਸਕੂਲ ਦੀਆ ਵਾਲੀਬਾਲ ਟੀਮਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 17 ਵਿਚ ਪਹਿਲਾ ਅਤੇ ਅੰਡਰ-14 ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਸੈਂਟ ਮੈਰੀ ਸਕੂਲ ਮੱਖੂ ਜਿੱਥੇ ਸਿੱਖਿਆ ਦੇ ਖੇਤਰ ਵਿਚ ਬਹੁਤ ਵਧੀਆ ਸੇਵਾਵਾਂ ਦਿੱਤੀਆਂ ਹਨ | ਉੱਥੇ ਖੇਡਾਂ ਦੇ ਵਿਚ ਵੀ ਵੱਡੀਆਂ ਮੱਲਾ ਮਾਰ ਰਹੇ ਹਨ |
ਸੈਂਟ ਮੈਰੀ ਗੌਰਮੈਂਟ ਸਕੂਲ ਦੇ ਖਿਡਾਰੀਆਂ ਨੇ ਮੈਚ ਦੌਰਾਨ ਉੱਚ ਕੋਟੀ ਦੀ ਟੀਮ ਵਰਕ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ | ਕੋਚ ਨੇ ਖਿਡਾਰੀਆਂ ਦੇ ਲਗਨ ਅਤੇ ਮਿਹਨਤ ਨੂੰ ਵੇਖਦੇ ਹੋਏ ਕਿਹਾ ਕਿ ਭਵਿੱਖ ਵਿਚ ਇਹ ਬੱਚੇ ਹੋਰ ਵੀ ਵਧੀਆ ਪ੍ਰਦਰਸ਼ਨ ਕਰਨਗੇ |
ਪਿਛਲੀ ਖ਼ਬਰ ਗਹਿਣੇ ਅਤੇ ਨਗਦੀ ਚੋਰੀ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਤਾਜ ਪਬਲਿਕ ਸਕੂਲ ਵਿਖੇ ਮਨੋਰੰਜਕ ਅਤੇ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।