21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਘੱਟ ਵਜ਼ਨ ਵਾਲੇ ਨਵਜੰਮੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਸੰਧੂ ਹਸਪਤਾਲ

ਅਜੀਤ ਡੈਸਕ 03-05-2026
ਫ਼ਿਰੋਜਪੁਰ, 2 ਮਈ (ਕੁਲਬੀਰ ਸਿੰਘ ਸੋਢੀ)-ਪਿਛਲੇ ਲੰਮੇ ਸਮੇਂ ਤੋਂ ਨਵਜੰਮੇ ਬੱਚਿਆਂ ਅਤੇ ਵੱਡੇ ਬੱਚਿਆਂ ਨੂੰ ਸਿਹਤ ਸੁਵਿਧਾਵਾਂ ਇਕ ਛੱਤ ਹੇਠ ਸੰਧੂ ਹਸਪਤਾਲ ਵਿਖੇ ਮੁਹੱਈਆ ਹੋ ਰਹੀਆਂ ਹਨ | ਜਿੱਥੇ ਲੋਕਾਂ ਨੂੰ ਵਧੀਆ ਇਲਾਜ 'ਤੇ ਸਰਕਾਰੀ ਸਕੀਮਾਂ ਦਾ ਵੱਡੇ ਪੱਧਰ 'ਤੇ ਫ਼ਾਇਦਾ ਹੋ ਰਿਹਾ ਹੈ | ਬੀਤੇ ਦਿਨੀਂ ਇਕ ਪਰਿਵਾਰ ਦੇ ਘੱਟ ਵਜ਼ਨ ਵਾਲੇ ਜੁੜਵਾ ਬੱਚਿਆਂ ਨੂੰ ਦੂਸਰਾ ਜਨਮ ਡਾਕਟਰ ਦੀ ਦੇਖ-ਰੇਖ ਤੇ ਸਟਾਫ਼ ਵਲੋਂ ਵਧੀਆ ਸੁਵਿਧਾਵਾਂ ਦੇਣ ਕਰਕੇ ਮਿਲਿਆ ਹੈ | ਹਸਪਤਾਲ ਦੇ ਮਾਲਕ ਤੇ ਸੀਨੀਅਰ ਡਾ. ਰਾਜਿੰਦਰ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਕ ਪਰਿਵਾਰ ਦੇ ਘਰ ਨਵੀਂ ਦਿੱਲੀ ਵਿਖੇ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ | ਜਿਨ੍ਹਾਂ ਦਾ ਜਨਮ ਸਮੇਂ ਵਜ਼ਨ ਕੇਵਲ 900 ਗ੍ਰਾਮ ਸੀ | ਉਨ੍ਹਾਂ ਦੱਸਿਆ ਕਿ ਦੋਨੋਂ ਬੱਚਿਆਂ ਨੂੰ ਉੱਚ ਦਰਜੇ ਦੀ ਐੱਨ.ਆਈ.ਸੀ.ਯੂ ਤਰਜ਼ ਦੀ ਦੇਖਭਾਲ ਦੀ ਅਹਿਮ ਜ਼ਰੂਰਤ ਸੀ | ਡਾ. ਸੰਧੂ ਨੇ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਵਲੋਂ ਸਾਡੇ ਨਾਲ ਇਲਾਜ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਕੀਤਾ | ਜਿਸ ਤੋਂ ਬਾਅਦ ਦੋਵੇਂ ਨਵਜਾਤਾਂ ਨੂੰ ਵਿਸ਼ੇਸ਼ ਸਹੂਲਤਾਂ ਨਾਲ ਲੈੱਸ ਵਾਲੀ ਐਂਬੂਲੈਂਸ ਰਾਹੀਂ ਸੁਰੱਖਿਅਤ ਤਰੀਕੇ ਨਾਲ ਦਿੱਲੀ ਤੋਂ ਫ਼ਿਰੋਜ਼ਪੁਰ ਵਿਖੇ ਲਿਆਂਦਾ ਗਿਆ | ਡਾ. ਸੰਧੂ ਨੇ ਅੱਗੇ ਜਾਣਕਾਰੀ ਦਿੱਤੀ ਕਿ ਉਕਤ ਬੱਚਿਆਂ ਦਾ ਇਲਾਜ ਮਾਹਿਰ ਡਾ. ਸੁਖਨਵਰ ਸਿੰਘ ਸੰਧੂ ਵਲੋਂ ਆਪਣੀ ਟੀਮ ਨਾਲ ਬਾਖ਼ੂਬੀ ਕੀਤਾ ਗਿਆ | ਇਨ੍ਹਾਂ ਦੀ ਕੜੀ ਮਿਹਨਤ ਸਦਕਾ ਦੋਵੇਂ ਬੱਚਿਆਂ ਨੂੰ ਸਫਲਤਾਪੂਰਵਕ ਛੁੱਟੀ ਦੇ ਦਿੱਤੀ ਗਈ ਹੈ | ਡਾ. ਸੰਧੂ ਨੇ ਕਿਹਾ ਕਿ ਨਵਜਾਤ ਬੱਚਿਆਂ ਦੇ ਇਲਾਜ ਲਈ ਹਸਪਤਾਲ ਅੰਦਰ ਪੂਰਾ ਪ੍ਰਬੰਧ ਹੈ ਤੇ ਸਾਡੀ ਟੀਮ 24 ਘੰਟੇ ਤਿਆਰ ਰਹਿੰਦੀ ਹੈ | ਡਾ. ਸੁਖਨਵਰ ਸਿੰਘ ਸੰਧੂ ਨੇ ਕਿਹਾ ਕਿ ਨਵਜਾਤ ਬੱਚੇ ਦੇ ਇਲਾਜ ਵਿਚ ਕਦੇ ਵੀ ਕੁਤਾਹੀ ਨਹੀਂ ਵਰਤਣੀ ਚਾਹੀਦੀ | ਇਸ ਲਈ ਨਵਜਾਤ ਬੱਚਿਆਂ ਦਾ ਟੀਕਾਕਰਨ 'ਤੇ ਬੱਚਿਆਂ ਦੀ ਚੈੱਕਅਪ ਸਮੇਂ ਸਿਰ ਕਰਵਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ |
ਪਿਛਲੀ ਖ਼ਬਰ ਕਣਕ ਦੇ ਨਾੜ ਨੂੰ ਲਗਾਈ ਅੱਗ ਨਾਲ ਦਰੱਖ਼ਤ ਸੜ ਕੇ ਸੜਕ 'ਤੇ ਡਿੱਗਿਆ, ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।