21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਣਕ ਦੇ ਨਾੜ ਨੂੰ ਲਗਾਈ ਅੱਗ ਨਾਲ ਦਰੱਖ਼ਤ ਸੜ ਕੇ ਸੜਕ 'ਤੇ ਡਿੱਗਿਆ, ਆਵਾਜਾਈ ਪ੍ਰਭਾਵਿਤ

ਅਜੀਤ ਡੈਸਕ 03-05-2026
ਮਮਦੋਟ, 2 ਮਈ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਤੋਂ ਖਾਈ ਸੜਕ 'ਤੇ ਪਿੰਡ ਝੋਕ ਨੋਧ ਸਿੰਘ ਕੋਲ ਕਿਸੇ ਕਿਸਾਨ ਵਲੋਂ ਕਣਕ ਦੇ ਨਾੜ ਨੂੰ ਲਗਾਈ ਗਈ ਅੱਗ ਸੜਕ ਕਿਨਾਰੇ ਖੜ੍ਹੇ ਕਿੱਕਰ ਦੇ ਇਕ ਵੱਡੇ ਦਰਖ਼ਤ ਨੂੰ ਲੱਗ ਗਈ | ਜਿਸ ਕਾਰਨ ਦਰਖ਼ਤ ਦਾ ਮੁੱਢ ਸੜਨ ਉਪਰੰਤ ਕਿੱਕਰ ਦਾ ਵੱਡਾ ਦਰਖ਼ਤ ਸੜਕ ਤੋਂ ਆਰ-ਪਾਰ ਜਾ ਡਿੱਗਿਆ ਤੇ ਪੂਰੀ ਆਵਾਜਾਈ ਠੱਪ ਹੋ ਗਈ | ਜਦੋਂ ਇਹ ਵੱਡਾ ਦਰਖ਼ਤ ਸੜਕ 'ਤੇ ਡਿੱਗਿਆ ਭਲੇ ਨੂੰ ਕੋਈ ਵਾਹਨ ਸੜਕ ਤੋਂ ਨਹੀਂ ਲੰਘ ਰਿਹਾ ਸੀ | ਜੇਕਰ ਕੋਈ ਵਾਹਨ ਦਰਖ਼ਤ ਦੀ ਲਪੇਟ ਵਿਚ ਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ | ਦਰਖ਼ਤ ਡਿੱਗਣ ਨਾਲ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ | ਕਈ ਰਾਹਗੀਰ ਆਪਣੇ ਪੱਧਰ 'ਤੇ ਦਰਖ਼ਤ ਦੇ ਟਾਹਣ ਹਟਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਸਨ ਅਤੇ ਕਈਆਂ ਵਲੋਂ ਆਪਣੇ ਵਾਹਨ ਖੇਤਾਂ ਵਿਚੋਂ ਲੰਘਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ | ਖ਼ਬਰ ਲਿਖੇ ਜਾਣ ਤੱਕ ਵਣ ਵਿਭਾਗ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਦਰਖ਼ਤ ਨੂੰ ਹਟਾਉਣ ਲਈ ਨਹੀਂ ਪਹੁੰਚਿਆ ਸੀ |
ਪਿਛਲੀ ਖ਼ਬਰ ਸੰਤੁਲਿਤ ਖਾਦ ਦੀ ਵਰਤੋਂ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਅਗਲੀ ਖ਼ਬਰ ਘੱਟ ਵਜ਼ਨ ਵਾਲੇ ਨਵਜੰਮੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਸੰਧੂ ਹਸਪਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।