01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਫ਼ਦ ਨੇ ਐਸ.ਡੀ.ਐਮ.ਜ਼ੀਰਾ ਲਛਮਣ ਸਿੰਘ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 12-05-2026
ਜ਼ੀਰਾ, 11 ਮਈ (ਰਜਨੀਸ਼ ਕਥੂਰੀਆ)- ਜ਼ਮੀਨ ਦੀ ਨਿਸ਼ਾਨਦੇਹੀ ਦੀ ਫ਼ੀਸ 5 ਹਜ਼ਾਰ ਰੁਪਏ ਨਿਸ਼ਚਿਤ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਇਕ ਵਫ਼ਦ ਹਰਦਿਆਲ ਸਿੰਘ ਅਲੀਪੁਰ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਵਿਚ ਐਸ.ਡੀ.ਐਮ.ਜ਼ੀਰਾ ਲਛਮਣ ਸਿੰਘ ਨੂੰ ਮਿਲਿਆ | ਇਸ ਦੌਰਾਨ ਵਫ਼ਦ ਵਲੋਂ ਦਿੱਤੇ ਗਏ ਮੰਗ ਪੱਤਰ ਵਿਚ ਦੱਸਿਆ ਗਿਆ ਕਿ ਜ਼ੀਰਾ ਤਹਿਸੀਲ ਵਿਚ ਜ਼ਮੀਨ ਦੀ ਨਿਸ਼ਾਨਦੇਹੀ ਦੀ ਮਿਣਤੀ ਕਰਨ ਵਾਲੀ ਮਸ਼ੀਨ ਪ੍ਰਾਈਵੇਟ ਹੋਣ ਕਰਕੇ ਉਸ ਦੀ ਮਨਮਾਨੀ 15 ਹਜ਼ਾਰ ਰੁਪਏ ਫ਼ੀਸ ਵਸੂਲ ਕੀਤੀ ਜਾ ਰਹੀ ਹੈ | ਉਨ੍ਹਾਂ ਹੋਰ ਦੱਸਿਆ ਕਿ ਸਰਕਾਰੀ ਫ਼ੀਸ ਅਤੇ ਹੋਰ ਸਰਕਾਰੀ ਖ਼ਰਚੇ ਪਾ ਕੇ ਕਿਸਾਨ ਨੂੰ ਨਿਸ਼ਾਨਦੇਹੀ ਦੀ ਮਿਣਤੀ ਤਕਰੀਬਨ 25 ਹਜ਼ਾਰ ਰੁਪਏ ਵਿਚ ਪੈ ਜਾਂਦੀ ਹੈ | ਭਾਰਤੀ ਕਿਸਾਨ ਯੂਨੀਅਨ ਨੇ ਦਿੱਤੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਨਿਸ਼ਾਨਦੇਹੀ ਦੀ ਮਿਣਤੀ ਦੀ ਫ਼ੀਸ 5 ਹਜ਼ਾਰ ਰੁਪਏ ਨਿਸ਼ਚਿਤ ਕੀਤੀ ਜਾਵੇ | ਇਸ ਦੌਰਾਨ ਐਸ.ਡੀ.ਐਮ.ਜ਼ੀਰਾ ਲਛਮਣ ਸਿੰਘ ਨੇ ਕਿਸਾਨ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਉਹਨਾਂ ਦਾ ਮੰਗ ਪੱਤਰ ਭੇਜ ਕੇ ਨਿਸ਼ਾਨਦੇਹੀ ਦੀ ਫ਼ੀਸ ਫਿਕਸ ਕਰਨ ਦੀ ਅਪੀਲ ਕਰਨਗੇ | ਕਿਸਾਨ ਯੂਨੀਅਨ ਦੇ ਵਫ਼ਦ ਵਿਚ ਕਿਰਨਪਾਲ ਸਿੰਘ ਸੋਢੀ ਵਾਲਾ ਸੂਬਾ ਮੀਤ ਪ੍ਰਧਾਨ ਅਤੇ ਹਰਦਿਆਲ ਸਿੰਘ ਅਲੀਪੁਰ ਸੂਬਾ ਮੀਤ ਪ੍ਰਧਾਨ ਤੋਂ ਇਲਾਵਾ ਬਲਵਿੰਦਰ ਸਿੰਘ ਪੈੱ੍ਰਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ਨੇ ਪੀ.ਯੂ ਸਕਿਲ 2 ਮਾਰਕੀਟ ਹੱਬ 'ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਮੱਲਾਂਵਾਲਾ 'ਚ ਸਫ਼ਾਈ ਸੇਵਕ ਹੜਤਾਲ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।