17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਬਣੇ ਕੂੜੇ ਦੇ ਢੇਰ <br/>

ਜ਼ੀਰਾ ਵਿਖੇ ਸਫ਼ਾਈ ਸੇਵਕ ਹੜਤਾਲ ਦੌਰਾਨ ਅਤੇ ਕੂੜੇ ਦੇ ਲੱਗੇ ਢੇਰ | ਤਸਵੀਰਾਂ-ਪ੍ਰਤਾਪ ਸਿੰਘ ਹੀਰਾ <br/> 13-05-2026
ਜ਼ੀਰਾ, 12 ਮਈ(ਪ੍ਰਤਾਪ ਸਿੰਘ ਹੀਰਾ)-ਪਿਛਲੀ 6 ਮਈ ਤੋਂ ਪੰਜਾਬ ਦੇ ਸਮੂਹ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ ਕਾਰਨ ਸ਼ਹਿਰਾਂ ਵਿਚ ਗੰਦਗੀ ਦੇ ਢੇਰ ਲੱਗ ਚੁੱਕੇ ਹਨ | ਨਗਰ ਕੌਂਸਲ ਜ਼ੀਰਾ ਦੇ ਦਫਤਰ ਅੱਗੇ ਧਰਨੇ 'ਤੇ ਬੈਠੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਰੋਹਣ ਕਰੋਤੀਆ, ਚੇਅਰਮੈਨ ਵਿਸ਼ਨੂੰ ਕਰੋਤੀਆ, ਕੱਲੂ ਰਾਮ, ਵਿਸ਼ਨੂੰ ,ਸੈਕਟਰੀ ਅਜੇ ਕੁਮਾਰ, ਸਹਾਇਕ ਕਰਨ ਰਾਮ ,ਕੈਸ਼ੀਅਰ ਅਮਿਤ ਕੁਮਾਰ, ਅਸ਼ੋਕ ਕੁਮਾਰ, ਸੋਹਣ ਲਾਲ, ਸਲਾਹਕਾਰ ਗਿਰਧਾਰੀ ਲਾਲ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਅੱਜ ਸੱਤਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੈ, ਪਰ ਅਜੇ ਤੱਕ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਸਾਡੀਆਂ ਮੰਗਾਂ ਸੁਣਨ ਦੀ ਜ਼ਹਿਮਤ ਨਹੀਂ ਕੀਤੀ | ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉੱਨੀ ਦੇਰ ਤੱਕ ਹੜਤਾਲ ਜਾਰੀ ਰਹੇਗੀ | ਵਰਨਣਯੋਗ ਹੈ ਕਿ ਇਹਨਾਂ ਸਫ਼ਾਈ ਸੇਵਕਾਂ ਕਰਕੇ ਜ਼ੀਰਾ ਸ਼ਹਿਰ ਪੰਜਾਬ ਵਿਚੋਂ ਸਫ਼ਾਈ ਪੱਖੋਂ ਇਕ ਨੰਬਰ 'ਤੇ ਆਇਆ ਸੀ ਪਰ ਅੱਜ ਹਾਲਾਤ ਇਹ ਹਨ ਕਿ ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗ ਚੁੱਕੇ ਹਨ ਅਤੇ ਇਹਨਾਂ ਢੇਰਾਂ ਕੋਲੋਂ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ |

ਪਿਛਲੀ ਖ਼ਬਰ ਫ਼ਿਰੋਜ਼ਪੁਰ ਪੁਲਿਸ ਨੇ ਨਸ਼ੇ ਸਮੇਤ ਤਿੰਨ ਜਣਿਆਂ ਨੂੰ ਕੀਤਾ ਕਾਬੂ <br/> ਅਗਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੇ ਊਧਮ ਸਿੰਘ ਚੌਂਕ ਅਤੇ ਨਗਰ ਕੌਂਸਲ ਦਫ਼ਤਰ ਬਾਹਰ ਸੁੱਟਿਆ ਕੂੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।