17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਕਾਂਗਰਸ ਵਲੋਂ ਵੱਖ-ਵੱਖ ਅਹੁਦੇਦਾਰਾਂ ਨੂੰ ਦਿੱਤੀ ਬਲਾਕ ਇੰਚਾਰਜਾਂ ਦੀ ਜ਼ਿੰਮੇਵਾਰੀ <br/>

ਅਜੀਤ ਡੈਸਕ 13-05-2026
ਗੁਰੂਹਰਸਹਾਏ, 12 ਮਈ (ਹਰਚਰਨ ਸਿੰਘ ਸੰਧੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਨੂੰ ਬਲਾਕ ਕਾਂਗਰਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਲਈ ਬਲਾਕ ਦੇ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਇਹ ਬਲਾਕ ਇੰਚਾਰਜ ਬਲਾਕਾਂ ਅੰਦਰ ਜਾਕੇ ਉਥੋਂ ਦੇ ਬਲਾਕ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਨਾਲ ਲੈ ਕੇ ਹੇਠਲੇ ਪੱਧਰ ਤੱਕ ਪਾਰਟੀ ਦਾ ਗਰਾਫ਼ ਮਜ਼ਬੂਤ ਕਰਕੇ ਉਹਨਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ | ਜਿਸ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਜੋਗਿੰਦਰ ਪਾਲ ਭਾਟਾ ਗੁਰੂਹਰਸਹਾਏ ਨੂੰ ਘੱਲ ਖ਼ੁਰਦ ਬਲਾਕ ਦਾ ਇੰਚਾਰਜ, ਅਨਵਰ ਹੁਸੈਨ ਜ਼ੀਰਾ ਨੂੰ ਗੁਰੂਹਰਸਹਾਏ ਬਲਾਕ ਦਾ ਇੰਚਾਰਜ, ਡਾ. ਜੋਤੀ ਬਾਲਾ ਨੂੰ ਮਮਦੋਟ ਬਲਾਕ ਦਾ ਇੰਚਾਰਜ, ਰਸਦੀਪ ਸਿੰਘ ਸਰਪੰਚ ਪਿੰਡ ਥੇਹ ਗੁਜ਼ਰ ਨੂੰ ਫਿਰੋਜ਼ਪੁਰ ਛਾਉਣੀ ਬਲਾਕ, ਓਮ ਪ੍ਰਕਾਸ਼ ਮੇਘਾ ਨੂੰ ਮੱਖੂ ਬਲਾਕ, ਮੁਨੀਸ਼ ਸ਼ਰਮਾ ਨੂੰ ਬਲਾਕ ਲੱਖੋ ਕੇ ਬਹਿਰਾਮ ਦਾ ਇੰਚਾਰਜ ਲਾਇਆ ਗਿਆ ਹੈ | ਇਹ ਇੰਚਾਰਜ ਸਬੰਧਤ ਬਲਾਕਾਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਕਰਨਗੇ | ਵੱਖ-ਵੱਖ ਬਲਾਕਾਂ ਦੇ ਇੰਚਾਰਜਾਂ ਸਮੇਤ ਜੋਗਿੰਦਰ ਪਾਲ ਭਾਟਾ, ਡਾ.ਜੋਤੀ ਬਾਲਾ, ਅਨਵਰ ਹੁਸੈਨ, ਰਸਦੀਪ ਸਿੰਘ ਸਰਪੰਚ ਨੇ ਦੱਸਿਆ ਕਿ ਜਿਵੇਂ ਪਾਰਟੀ ਦੇ ਨਿਰਦੇਸ਼ ਦਿੱਤੇ ਗਏ ਉਹਨਾਂ ਮੁਤਾਬਿਕ ਮੀਟਿੰਗ ਕਰਕੇ ਇਨ ਬਿਨ ਪਾਲਣਾ ਕੀਤੀ ਜਾਵੇਗੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਵਿਅਕਤੀ ਤੱਕ ਪਹੁੰਚ ਕਰਕੇ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜਾਵੇਗਾ |

ਪਿਛਲੀ ਖ਼ਬਰ ਐੱਸ. ਕੇ. ਪਬਲਿਕ ਸਕੂਲ 'ਚ ਵਿਦਿਆਰਥੀਆਂ ਅਤੇ ਮਾਵਾਂ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਦੇ ਸਟਾਫ ਦੀ ਵੱਡੀ ਪਹਿਲ, ਸਕੂਲ ਨੂੰ ਸਫਾਈ ਮਸ਼ੀਨ ਭੇਟ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।