ਮੱਖੂ,15 ਮਈ (ਕੁਲਵਿੰਦਰ ਸਿੰਘ ਸੰਧੂ)-ਬੀਸੀ ਇੰਟਰਨੈਸ਼ਨਲ ਹਾਈ ਸਕੂਲ ਮੱਖੂ ਦੇ ਫੁੱਟਬਾਲ ( ਪ੍ਰਾਇਮਰੀ ) ਅੰਡਰ 11 ਵਿਦਿਆਰਥੀਆਂ ਦੁਆਰਾ ਯੂਥ ਗੇਮਸ ਪੰਜਾਬ ਸਟੇਟ ਚੈਂਪੀਅਨਸ਼ਿਪ 2026 ਚ ਲਾਲਾ ਲਾਜਪਤ ਰਾਏ ਸਕੂਲ ਮੋਗਾ ਵਿਖੇ ਹਿੱਸਾ ਲਿਆ ਗਿਆ | ਜਿਸ ਵਿਚ ਮੋਗਾ ਅਤੇ ਫਿਰੋਜ਼ਪੁਰ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਜਿਸ ਵਿਚ ਬੀਸੀ ਇੰਟਰਨੈਸ਼ਨਲ ਹਾਈ ਸਕੂਲ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ | ਬੀ.ਸੀ ਇੰਟਰਨੈਸ਼ਨਲ ਸਕੂਲ ਦੇ ਪ੍ਰਬੰਧਕਾਂ ਵਲੋਂ ਜਿੱਤ ਕੇ ਆਏ ਵਿਦਿਆਰਥੀਆਂ ਦਾ ਸ਼ਾਨ ਦਾ ਸਵਾਗਤ ਕੀਤਾ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਲਾਲੀ ਜੀ.ਕੇ ਅਤੇ ਹਰਭਜਨ ਸਿੰਘ ਕਾਹਲੋਂ ਮੁੱਖ ਪ੍ਰਬੰਧਕ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਮੈਨੇਜਮੈਂਟ ਕਮੇਟੀ ਵਲੋਂ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਹਰ ਖੇਤਰ ਵਿਚ ਕਾਮਯਾਬ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ ਹੈ ਅਤੇ ਜਿਸ ਵਿਚ ਸਾਡੀ ਕਮੇਟੀ ਹਮੇਸ਼ਾ ਕਾਮਯਾਬ ਰਹਿੰਦੀ ਹੈ | ਉਹਨਾਂ ਕਿਹਾ ਕਿ ਇਹ ਵਿਦਿਆਰਥੀ ਸਾਡੇ ਦੇਸ਼ ਦਾ ਆਉਣ ਵਾਲਾ ਭਵਿੱਖ ਹੈ |