01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੀਤੋ ਰੋਡ ਸੰਘਰਸ਼ ਕਮੇਟੀ ਨੇ 'ਰੋਡ ਨਹੀਂ ਤਾਂ ਵੋਟ ਨਹੀਂ' ਦਾ ਕੀਤਾ ਐਲਾਨ

ਅਜੀਤ ਡੈਸਕ 18-05-2026

ਅਬੋਹਰ, 17 ਮਈ (ਤੇਜਿੰਦਰ ਸਿੰਘ ਖ਼ਾਲਸਾ)- ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਤੋਂ ਬਾਅਦ ਪ੍ਰਚਾਰ ਦੇ ਪਹਿਲੇ ਦਿਨ ਸੀਤੋ ਰੋਡ ਸੰਘਰਸ਼ ਕਮੇਟੀ ਨੇ ਵਾਰਡ ਨੰਬਰ 35 ਅਤੇ ਵਾਰਡ ਨੰਬਰ 8 ਵਿਚ 'ਰੋਡ ਨਹੀਂ ਤਾਂ ਵੋਟ ਨਹੀਂ' ਦੇ ਨਾਅਰੇ ਹੇਠ ਜਾਗਰੂਕਤਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਜਿਸ ਤਹਿਤ ਸੀਤੋ ਰੋਡ ਰੇਲਵੇ ਫਾਟਕ ਨੇੜੇ ਸੜਕ ਦੇ ਮਾੜੇ ਹਾਲਤ ਕਾਰਨ ਸੰਘਰਸ਼ ਕਮੇਟੀ ਨੇ ਮੀਟਿੰਗ ਕਰਦੇ ਹੋਏ ਵੋਟਰਾਂ ਨੂੰ ਵੋਟ ਨਾ ਪਾਉਣ ਸੰਬੰਧੀ ਜਾਗਰੂਕ ਕਰਨ ਦਾ ਫ਼ੈਸਲਾ ਲਿਆ ਹੈ | ਸਥਾਨਕ ਸੀਤੋ ਰੋਡ ਰੇਲਵੇ ਫਾਟਕ ਨੇੜੇ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪਰਵਿੰਦਰ ਪਾਲ ਸਿੰਘ ਰਾਜਾ, ਡਾ.ਵਿਨੀਤ ਲੂਣਾ, ਬੰਟੀ, ਰੱਤੀ ਰਾਮ, ਪਟਵਾਰੀ ਦੇਵੀ ਲਾਲ, ਜਲੰਧਰ ਸਿੰਘ ਚਹਿਲ, ਕੰਵਲਜੀਤ ਸਿੰਘ ਸਿੱਧੂ, ਰਾਜੀਵ ਸ਼ਰਮਾ, ਅਜੀਤ ਸਿੰਘ, ਸਤਪਾਲ, ਸੁਰਿੰਦਰ ਕੁਮਾਰ, ਦੇਵੀ ਲਾਲ, ਮਲਕੀਤ ਕੁਮਾਰ ਆਦਿ ਨੇ ਦੱਸਿਆ ਕਿ ਸੀਤੋ ਰੋਡ ਸੜਕ ਦਾ ਨਵ-ਨਿਰਮਾਣ ਲੰਬੇ ਸਮੇਂ ਬਾਅਦ ਹੋਇਆ ਸੀ ਜਦ ਕਿ ਰੇਲਵੇ ਫਾਟਕ ਨੇੜੇ ਸੀਵਰੇਜ ਸਮੱਸਿਆ ਦਾ ਅਸਥਾਈ ਹੱਲ ਨਾ ਹੋਣ ਕਾਰਨ ਉਕਤ ਸੜਕ 'ਤੇ ਪਾਣੀ ਖੜ੍ਹਾ ਰਹਿਣ ਕਾਰਨ ਨਵੀਂ ਬਣੀ ਸੜਕ ਖੱਡਿਆਂ ਵਿਚ ਤਬਦੀਲ ਹੋ ਗਈ | ਜਿਸ ਉਪਰੰਤ ਸੀਤੋ ਰੋਡ ਸੰਘਰਸ਼ ਕਮੇਟੀ ਨੇ ਕਈ ਵਾਰ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਪਰ ਉਕਤ ਸਮੱਸਿਆ ਦਾ ਕੋਈ ਸਥਾਈ ਹੱਲ ਨਾ ਕੀਤਾ ਗਿਆ | ਜਿਸ ਦੇ ਰੋਸ ਵਿਚ ਹੁਣ ਸੀਤੋ ਰੋਡ ਸੰਘਰਸ਼ ਕਮੇਟੀ ਨੇ ਨਗਰ ਨਿਗਮ ਚੋਣਾਂ ਵਿਚ ਵੋਟ ਨਾ ਪਾਉਣ ਦਾ ਐਲਾਨ ਕਰ ਦਿੱਤਾ ਹੈ | ਜਿਸ ਤਹਿਤ ਅੱਜ ਮੀਟਿੰਗ ਦੌਰਾਨ ਉਨ੍ਹਾਂ ਸੀਤੋ ਰੋਡ ਦੇ ਨਾਲ ਲੱਗਦੇ ਵਾਰਡ ਨੰਬਰ 35 ਅਤੇ ਵਾਰਡ ਨੰਬਰ 8 ਦੇ ਵੋਟਰਾਂ ਨੂੰ ਹਰ ਰੋਜ਼ ਸਵੇਰੇ ਘਰ-ਘਰ ਜਾ ਕੇ ਜਾਗਰੂਕ ਕਰਦੇ ਹੋਏ ਵੋਟ ਨਾ ਪਾਉਣ ਲਈ ਪ੍ਰੇਰਿਤ ਕਰਨ ਦਾ ਫ਼ੈਸਲਾ ਲਿਆ | ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ, ਜਿਸ ਕਾਰਨ ਇਸ ਵਾਰ ਨਗਰ ਨਿਗਮ ਚੋਣਾਂ ਵਿਚ ਸਾਰੀਆਂ ਸਿਆਸੀ ਧਿਰਾਂ ਦਾ ਬਾਈਕਾਟ ਕੀਤਾ ਜਾਵੇਗਾ |

ਪਿਛਲੀ ਖ਼ਬਰ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਵਲੋਂ ਵਿਵਾਦਿਤ ਦੁਕਾਨਾਂ ਅੱਗੇ ਧਰਨਾ ਅਗਲੀ ਖ਼ਬਰ ਟਰੈਕਟਰ ਨਾਲ ਜ਼ਮੀਨ ਵਾਹ ਰਹੇ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।