03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਤਲੁਜ ਦਰਿਆ ਦੇ ਕਿਨਾਰਿਆਂ ਦੀ ਸੁਰੱਖਿਆ ਲਈ ਯੂਨਾਈਟਿਡ ਸਿੱਖਸ ਦਾ ਵੱਡਾ ਸੇਵਾ ਅਭਿਆਨ ਸ਼ੁਰੂ

ਅਜੀਤ ਡੈਸਕ 18-05-2026
ਮੱਲਾਂਵਾਲਾ, 17 ਮਈ (ਜੋਸਨ)-ਸਤਲੁਜ ਦਰਿਆ ਵਿਚ ਆਉਣ ਵਾਲੇ ਹੜ੍ਹਾਂ ਕਾਰਨ ਹਰ ਸਾਲ ਹੋਣ ਵਾਲੀ ਤਬਾਹੀ ਤੋਂ ਪਿੰਡਾਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਸੰਯੁਕਤ ਰਾਸ਼ਟਰ (ਯੂ.ਐਨ.) ਨਾਲ ਸੰਬੰਧਿਤ ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖਸ ਵਲੋਂ ਵੱਡੇ ਪੱਧਰ 'ਤੇ ਸੇਵਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ | ਵਸਤੀ ਰਾਮ ਲਾਲ ਨੇੜੇ ਸਤਲੁਜ ਦਰਿਆ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਅਤੇ ਦਰਿਆ ਵਿਚ ਨੋਚਾਂ ਬਣਾਉਣ ਦੇ ਇਸ ਕਾਰਜ ਦਾ ਆਰੰਭ ਸੰਤ ਮਹਾਂਪੁਰਸ਼ਾਂ, ਸਮਾਜ ਸੇਵੀਆਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ, ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ਵਿਚ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਗਿਆ | ਇਸ ਤੋਂ ਪਹਿਲਾਂ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ-ਆਸਰਾ ਲੈ ਕੇ ਅਰਦਾਸ ਉਪਰੰਤ ਸੇਵਾ ਕਾਰਜ ਸ਼ੁਰੂ ਕੀਤਾ ਗਿਆ | ਸੰਸਥਾ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਨੇ ਫਸਲਾਂ, ਜ਼ਮੀਨਾਂ ਅਤੇ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ | ਯੂਨਾਈਟਿਡ ਸਿੱਖਸ ਫਿਰੋਜ਼ਪੁਰ ਦੇ ਇੰਚਾਰਜ ਸ੍ਰੀ ਜਗਮੀਤ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਮਨੁੱਖਤਾ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਬਸਤੀ ਰਾਮ ਲਾਲ ਨੇੜੇ ਸਤਲੁਜ ਦਰਿਆ ਦੇ ਕਿਨਾਰੇ ਲਗਭਗ 15 ਮਜ਼ਬੂਤ ਬੰਨ੍ਹ ਤਿਆਰ ਕੀਤੇ ਜਾਣਗੇ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਦਾ ਪਾਣੀ ਪਿੰਡਾਂ ਅਤੇ ਖੇਤਾਂ ਵਿਚ ਦਾਖਲ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਥਾਨਕ ਸੰਗਤਾਂ, ਸੇਵਾਦਾਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵੱਡੇ ਪੱਧਰ 'ਤੇ ਵਿਸਥਾਰ ਦਿੱਤਾ ਜਾਵੇਗਾ | ਯੂਨਾਈਟਿਡ ਸਿੱਖਸ ਦੇ ਸ੍ਰੀ ਅੰਮਿ੍ਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਵਲੋਂ ਲਗਭਗ 3 ਕਿੱਲੋਮੀਟਰ ਖੇਤਰ ਵਿਚ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਕਾਰਜ ਜਗਮੀਤ ਸਿੰਘ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ | ਜਗਮੀਤ ਸਿੰਘ ਨੇ ਕਿਹਾ ਕਿ ਇਹ ਸੇਵਾ ਅਭਿਆਨ ਸਿਰਫ਼ ਹੜ੍ਹਾਂ ਤੋਂ ਲੋਕਾਂ ਅਤੇ ਕਿਸਾਨਾਂ ਦੀ ਸੁਰੱਖਿਆ ਲਈ ਹੀ ਨਹੀਂ, ਸਗੋਂ ਮਨੁੱਖਤਾ, ਏਕਤਾ ਅਤੇ ਨਿਸ਼ਕਾਮ ਸੇਵਾ ਦਾ ਸੰਦੇਸ਼ ਦੇਣ ਲਈ ਵੀ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਬਾਬਾ ਸ਼ਿੰਦਰ ਸਿੰਘ ਫ਼ਤਿਹਗੜ੍ਹ ਸਭਰਾ,ਬਾਬਾ ਦਿਲਬਾਗ ਸਿੰਘ ਮੁਖੀ ਗੁਰਦੁਆਰਾ ਬਾਬਾ ਰਾਮ ਲਾਲ ਆਰਿਫ਼ ਕੇ, ਬਾਬਾ ਸੋਢੀ ਅਸਲ ਮਾਝਾ, ਬਾਬਾ ਗੁਰਮੀਤ ਸਿੰਘ ਬਠਿੰਡਾ, ਬਾਬਾ ਬਲਕਾਰ ਸਿੰਘ ਇਲਮੇਵਾਲਾ, ਕਾਂਗਰਸ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ,ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੂਰੀਤ ਸਿੰਘ ਹੀਰਾ ਸੋਢੀ, ਰਵਿੰਦਰ ਸਿੰਘ ਅÏਲਖ , ਸੁਖਪਾਲ ਸਿੰਘ ਨੰਨੂੰ, ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਡਾਇਰੈਕਟਰ ਅੰਮਿ੍ਤਪਾਲ ਸਿੰਘ, ਸੈਕਟਰੀ ਦਵਿੰਦਰ ਸਿੰਘ, ਰੂਬੀ ਗਿੱਲ, ਦਿਲਬਾਗ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਬਿੱਟੂ, ਸਾਰਜ ਸਿੰਘ ਪਿੰਡ ਬਗ਼ੀਚਾ ਸਿੰਘ ਵਾਲੀ, ਸੁਖਦੇਵ ਸਿੰਘ, ਕਸ਼ਮੀਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਇਲਾਕਾ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਵਿੱਚ ਅਕਾਲੀ ਦਲ ਬਾਦਲ ਦੇ ਵੱਡੀ ਗਿਣਤੀ 'ਚ ਉਮੀਦਵਾਰ ਜਿੱਤਣਗੇ- ਮਨਪ੍ਰੀਤ ਸਿੰਘ ਅਗਲੀ ਖ਼ਬਰ ਵਿਧਾਇਕ ਦਹੀਯਾ ਵਲੋਂ ਚੋਣਾਂ ਲੈ ਕੇ ਉਮੀਦਵਾਰਾਂ ਤੇ ਸਮਰਥਕਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।