ਤਲਵੰਡੀ ਭਾਈ, 17 ਮਈ (ਕੁਲਜਿੰਦਰ ਸਿੰਘ ਗਿੱਲ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਵਲੋਂ ਤਲਵੰਡੀ ਭਾਈ ਨਗਰ ਕੌਂਸਲ ਦੇ 13 ਵਾਰਡਾਂ ਦੇ ਉਮੀਦਵਾਰ ਨਾਲ ਬੈਠਕ ਕੀਤੀ ਗਈ | ਇਸ ਸਮੇਂ ਵਿਧਾਇਕ ਦਹੀਯਾ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਲਾਈ ਗਈ ਵਿਕਾਸ ਦੀ ਲਹਿਰ ਦੇ ਏਜੰਡੇ 'ਤੇ ਚੋਣਾਂ ਲੜ ਰਹੇ ਹਾਂ | ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਆਮ ਆਦਮੀ ਪਾਰਟੀ ਨਾਲ ਸਬੰਧਿਤ ਪੰਚਾਇਤਾਂ ਚੁਣੇ ਜਾਣ ਉਪਰੰਤ ਅੱਜ ਪਿੰਡਾਂ ਦਾ ਨਕਸ਼ਾ ਵਿਕਾਸ ਜਰੀਏ ਤਬਦੀਲ ਹੋ ਰਿਹਾ ਹੈ, ਜੇਕਰ ਸ਼ਹਿਰੀ ਸੰਸਥਾਵਾਂ ਨੂੰ ਸਾਡੇ ਨੁਮਾਇੰਦੇ ਸੰਭਾਲਣਗੇ ਤਾਂ ਸ਼ਹਿਰਾਂ ਦਾ ਵਿਕਾਸ ਹੋਰ ਤੇਜ਼ ਹੋਵੇਗਾ ਅਤੇ ਲੋਕਾਂ ਨੂੰ ਆਧੁਨਿਕ ਸੁੱਖ ਸਹੂਲਤਾਂ ਮਿਲਣਗੀਆਂ | ਉਨ੍ਹਾਂ ਨੇ ਉਮੀਦਵਾਰਾਂ ਨੂੰ ਦਿਨ ਰਾਤ ਇਕ ਕਰਕੇ ਚੋਣ ਮੁਹਿੰਮ ਚਲਾਉਣ ਦੀ ਪੇ੍ਰਰਨਾ ਦਿੱਤੀ ਤਾਂ ਜੋ 13 ਸੀਟਾਂ 'ਤੇ ਜਿੱਤ ਹਾਸਲ ਕੀਤੀ ਜਾ ਸਕੇ | ਇਸ ਸਮੇਂ ਜਤਿੰਦਰ ਬਜਾਜ ਬਬਲਾ, ਸੰਦੀਪ ਮੰਗਲਾ, ਡਾ: ਓਮ ਪ੍ਰਕਾਸ਼ ਸੇਠੀ, ਕਰਨਜੋਤ ਸਿੰਘ ਗਿੱਲ, ਸਿਦਕਜੋਤ ਸਿੰਘ ਗਿੱਲ, ਕਿਰਨ ਸਿਤਾਰਾ, ਜਗਦੀਪ ਸਿੰਘ ਬਰਾੜ, ਆਕਾਸ਼ ਅਰੋੜਾ, ਸਤਪਾਲ ਸਿੰਘ ਵੜਿੰਗ, ਗੁਲਸ਼ਨ ਮਹਿਰਾਣਾ, ਸੁਰਿੰਦਰ ਬੰਟੀ, ਹੈਪੀ ਸੂਦ, ਗੁਰਮੰਦਰ ਮਹਿਰਾ, ਮਾਰਸ਼ਲ ਘਾਰੂ, ਛਿੰਦਰ ਹੰਸ, ਹਰਜੀਤ ਸਿੰਘ ਕਲਸੀ ਆਦਿ ਮੌਜੂਦ ਸਨ |