17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜੇਠ ਸੰਕਰਾਂਤੀ 'ਤੇ ਗੋਪਾਲ ਗਊਸ਼ਾਲਾ ਵਿਖੇ ਹਵਨ ਯੱਗ ਕਰਵਾਇਆ

ਅਜੀਤ ਡੈਸਕ 19-05-2026
ਮੋਗਾ, 18 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਜੇਠ ਸੰਕਰਾਤੀ 'ਤੇ ਗੋਪਾਲ ਗਊਸ਼ਾਲਾ ਵਲੋਂ ਹਵਨ ਯੱਗ ਕਰਵਾਇਆ ਗਿਆ | ਇਸ ਵਿਚ ਪ੍ਰਮੋਦ ਗੋਇਲ ਸਪੁੱਤਰ ਚਮਨ ਲਾਲ ਗੋਇਲ ਪ੍ਰਧਾਨ ਮੁੱਖ ਜਜਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਪੰਡਤ ਪਵਨ ਕੋਸਿਸ ਵਲੋਂ ਮੰਤਰ ਉਚਾਰਨ ਕਰ ਕੇ ਅਹੂਤੀਆਂ ਪਵਾਈਆਂ ਗਈਆਂ | ਇਸ ਮੌਕੇ ਪ੍ਰਧਾਨ ਰਵਿੰਦਰ ਗੋਇਲ ਨੇ ਦੱਸਿਆ ਕਿ ਲਗ-ਪਗ ਡੇਢ ਕਰੋੜ ਦੀ ਲਾਗਤ ਨਾਲ ਬਣ ਰਹੇ ਕਮਿਊਨਿਟੀ ਹਾਲ ਦੀ ਤਿਆਰੀ ਅੰਤਿਮ ਚਰਨ 'ਤੇ ਹੈ ਤੇ ਇਸ ਮਹੀਨੇ ਵਿਚ ਹੀ ਤਿਆਰ ਹੋਣ ਦੀ ਪੂਰੀ ਸੰਭਾਵਨਾ ਹੈ | ਇਸ ਮੌਕੇ ਐਸ.ਕੇ. ਬਾਂਸਲ ਐਨ.ਜੀ.ਓ., ਰਿਪਨ ਬਾਂਸਲ, ਪ੍ਰਮੋਦ ਗੋਇਲ, ਕ੍ਰਿਸ਼ਨ ਕਿਰਪਾ ਪਰਿਵਾਰ ਦੇ ਮੈਂਬਰਾਂ ਵਲੋਂ ਵਿਸ਼ੇਸ਼ ਤੌਰ 'ਤੇ ਭਾਗ ਲਿਆ ਗਿਆ ਤੇ ਹਵਨ ਵਿਚ ਅਹੂਤੀਆਂ ਪਾਈਆਂ ਗਈਆਂ | ਗੋਪਾਲ ਗਊਸ਼ਾਲਾ ਵਲੋਂ ਕ੍ਰਿਸ਼ਨ ਕਿਰਪਾ ਪਰਿਵਾਰ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਸਾਰੇ ਮੈਂਬਰਾਂ ਵਲੋਂ ਗਊਸ਼ਾਲਾ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਗਈ |
ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਓਪਨ ਤਾਇਕਵਾਂਡੋ ਮੁਕਾਬਲੇ ਵਿਚ ਚਾਂਦੀ ਅਤੇ ਕਾਂਸੀ ਦੇ ਤ... ਅਗਲੀ ਖ਼ਬਰ ਲਾਹਣ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।