ਫ਼ਿਰੋਜ਼ਪੁਰ, 18 ਮਈ (ਕੁਲਬੀਰ ਸਿੰਘ ਸੋਢੀ)-ਮਿਸਲ ਸਤਲੁਜ ਵਲੋਂ ਪੰਜਾਬ ਵਿਚ ਆਪਣੀ ਜਥੇਬੰਦਕ ਪਹੁੰਚ ਨੂੰ ਹੋਰ ਵਿਸਥਾਰ ਦੇਣ ਅਤੇ ਲੋਕ ਪੱਖੀ ਲਹਿਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮਿਸਲ ਸਤਲੁਜ ਜਥੇਬੰਦੀ ਵਲੋਂ ਫ਼ਿਰੋਜ਼ਪੁਰ ਵਿਖੇ ਇਕ ਵਿਸ਼ੇਸ਼ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਜਿਸ ਵਿਚ ਸੂਬਾ ਪ੍ਰਧਾਨ ਅਜੇਪਾਲ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਦੌਰਾਨ ਜਥੇਬੰਦੀ ਵਲੋਂ 2 ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਬੀਬੀ ਕੁਲਵਿੰਦਰ ਕੌਰ ਐੱਮ.ਏ.ਐੱਲ ਐੱਲ.ਬੀ. ਨੂੰ ਮਿਸਲ ਸਤਲੁਜ ਦਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਤੇ ਮਾਨ ਸਿੰਘ ਕਿੱਲੀ ਨੂੰ ਹਲਕਾ ਗੁਰੂਹਰਸਹਾਏ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ਸੂਬਾ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਥੇਬੰਦੀ ਪੰਜਾਬ ਦੇ ਹਰ ਵਰਗ ਦੀ ਆਵਾਜ਼ ਬਣਨ ਅਤੇ ਨੌਜਵਾਨਾਂ ਨੂੰ ਇਕ ਸਿਧਾਂਤਕ ਤੇ ਲੋਕ ਪੱਖੀ ਮੰਚ ਦੇਣ ਲਈ ਲਗਾਤਾਰ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ | ਉਨ੍ਹਾਂ ਦੋਨੋਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਸਲ ਸਤਲੁਜ ਇਕ ਮਜ਼ਬੂਤ, ਸਿਧਾਂਤਕ ਅਤੇ ਪੰਜਾਬ ਪੱਖੀ ਰਾਜਨੀਤਿਕ ਧਾਰਾ ਵਜੋਂ ਉੱਭਰ ਰਹੀ ਹੈ | ਜਿਸ ਨਾਲ ਵੱਡੀ ਗਿਣਤੀ 'ਚ ਲੋਕ ਜੁੜ ਰਹੇ ਹਨ | ਨਵ-ਨਿਯੁਕਤ ਅਹੁਦੇਦਾਰਾਂ ਨੇ ਮਿਸਲ ਸਤਲੁਜ ਜਥੇਬੰਦੀ ਦੇ ਪ੍ਰਧਾਨ ਅਤੇ ਸੂਬਾ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਲੋਕਾਂ ਤੱਕ ਪਹੁੰਚਾਉਣ ਲਈ ਨਿਰੰਤਰ ਕੰਮ ਕਰਨਗੇ | ਸਮਾਗਮ ਦੌਰਾਨ ਦਵਿੰਦਰ ਸਿੰਘ ਸੇਖੋਂ ਜਰਨਲ ਸਕੱਤਰ ਮਿਸਲ ਸਤਲੁਜ, ਅਮਰਿੰਦਰ ਸਿੰਘ ਤੂੜ ਕਨਵੀਨਰ ਪੰਜਾਬ ਲਹਿਰ, ਜਸ਼ਨਪ੍ਰੀਤ ਸਿੰਘ ਕਿਲਚੇ ਜ਼ਿਲ੍ਹਾ ਜਨਰਲ ਸਕੱਤਰ ਫ਼ਿਰੋਜ਼ਪੁਰ, ਸੁਖਬੀਰ ਸਿੰਘ ਮਿਸ਼ਰੀ ਵਾਲਾ ਜ਼ਿਲ੍ਹਾ ਯੂਥ ਪ੍ਰਧਾਨ ਫ਼ਿਰੋਜ਼ਪੁਰ, ਕਰਮ ਸਿੰਘ ਵੇਰਕਾ ਜ਼ਿਲ੍ਹਾ ਯੂਥ ਸਕੱਤਰ ਫ਼ਿਰੋਜ਼ਪੁਰ ਅਤੇ ਜਸਨੂਰ ਸਿੰਘ ਜ਼ਿਲ੍ਹਾ ਯੂਥ ਸਕੱਤਰ ਫ਼ਿਰੋਜ਼ਪੁਰ, ਗੁਰਪਿੰਦਰ ਸਿੰਘ ਕਿਲਚੇ, ਧਰਮਪ੍ਰੀਤ ਸਿੰਘ ਕਿਲਚੇ, ਗੁਰਦੇਵ ਸਿੰਘ ਗੁਲਾਮੀਵਾਲਾ, ਹਰਮਨਦੀਪ ਸਿੰਘ ਕਿਲਚੇ, ਏਕਮ ਨੂਰ ਸਿੰਘ ਪਲਾਂ ਮੇਘਾ, ਦਵਿੰਦਰ ਸਿੰਘ, ਜਪਨਾਮ ਸਿੰਘ, ਹਰਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |