ਫਿਰੋਜ਼ਪੁਰ 18 ਮਈ (ਸੁਖਵਿੰਦਰ ਸਿੰਘ)-ਸ਼ਹਿਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਦਾ ਮਾਹੌਲ ਭਖਦਾ ਜਾ ਰਿਹਾ ਹੈ | ਹਰ ਕੋਈ ਉਮੀਦਵਾਰ ਆਪਣੇ ਆਪਣੇ ਤੌਰ 'ਤੇ ਆਪਣੇ ਵਾਰਡ ਵਿਚ ਪ੍ਰਚਾਰ ਵਿਚ ਲੱਗੇ ਹੋਏ ਹਨ | ਵਾਰਡ ਨੰਬਰ 16 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮੋਹਿਤ ਢੱਲ ਵੀ ਆਪਣੇ ਪ੍ਰਚਾਰ ਵਿਚ ਦਿਨ ਰਾਤ ਮਿਹਨਤ ਕਰ ਰਹੇ ਹਨ | ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਭਾਈ ਮਰਦਾਨਾ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਦਰੂਨ ਬਗਦਾਦੀ ਗੇਟ ਜ਼ੀਰਾ ਗੇਟ ਬਗਦਾਦੀ ਗੇਟ ਬਾਹਰ ਇਹ ਇਲਾਕੇ ਵਾਰਡ ਨੰਬਰ 16 ਵਿਚ ਆਉਂਦੇ ਹਨ | ਜਿਨ੍ਹਾਂ ਵਿਚ ਮੋਹਿਤ ਢਲ ਬਹੁਤ ਹੀ ਮਿਹਨਤ ਨਾਲ ਆਪਣਾ ਪ੍ਰਚਾਰ ਕਰ ਰਹੇ ਹਨ | ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ ਅਤੇ ਵਾਅਦਾ ਕਰਦੇ ਹਨ ਕਿ ਜੇ ਜਨਤਾ ਨੇ ਉਹਨਾਂ ਨੂੰ ਐਮ.ਸੀ ਬਣਾਇਆ ਤਾਂ ਉਹ ਜੋ ਵਾਅਦੇ ਕੀਤੇ ਹਨ | ਉਹ ਸਭ ਤੋਂ ਪਹਿਲਾਂ ਪੂਰੇ ਕਰਨਗੇ | ਮੋਹਿਤ ਢਲ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਪੈਸ਼ਲ ਇਨਵਾਇਟੀ ਭਾਰਤੀ ਜਨਤਾ ਪਾਰਟੀ ਅਤੇ ਸਮੁੱਚੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਾਂ | ਸਾਡਾ ਮਕਸਦ ਸਿਰਫ਼ ਜਨਤਾ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਹੈ | ਇਸ ਸਬੰਧ ਵਿਚ ਸਾਨੂੰ ਅਨੁਮੀਤ ਸਿੰਘ ਹੀਰਾ ਸੋਢੀ ਨੇ ਖਾਸ ਤੌਰ ਤੇ ਆਖਿਆ ਹੈ ਕਿ ਵਾਰਡ ਵਿਚ ਜਿਹੜੀਆਂ ਵੀ ਮੁਸ਼ਕਲਾਂ ਹਨ | ਜੋ ਮੌਕੇ ਤੇ ਹੱਲ ਹੋ ਸਕਦੀਆਂ ਹਨ ਉਨ੍ਹਾਂ ਨੂੰ ਪਹਿਲਾਂ ਹੀ ਹੱਲ ਕੀਤਾ ਜਾਵੇ ਤਾਂ ਜੋ ਭਾਰਤੀ ਜਨਤਾ ਪਾਰਟੀ ਦੇ ਵਿਕਾਸ ਦੇ ਮਨੋਰਥ ਨੂੰ ਅੱਗੇ ਲੈ ਕੇ ਜਾਇਆ ਜਾਵੇ |