26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਅਤੇ ਉਜਾਲਾ ਸਿਗਨਸ ਵਲੋਂ ਦਿਲ ਦੇ ਰੋਗਾਂ ਸਬੰਧੀ ਮੁਫਤ ਚੈੱਕਅਪ ਕੈਂਪ 21 ਨੂੰ

ਅਜੀਤ ਡੈਸਕ 20-05-2026
ਫ਼ਿਰੋਜਪੁਰ, 19 ਮਈ (ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ 21 ਮਈ ਦਿਨ ਵੀਰਵਾਰ ਨੂੰ ਜਲਾਲਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਮੁਫ਼ਤ ਦਿਲ ਦੇ ਰੋਗਾਂ ਸਬੰਧੀ ਵਿਸ਼ੇਸ਼ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਿੱਢਾ ਮਲਟੀ ਸਪੈਸ਼ਲਿਟੀ ਹਸਪਤਾਲ, ਜਲਾਲਾਬਾਦ ਵੈਸਟ ਵਿਖੇ ਲਗਾਇਆ ਜਾਵੇਗਾ ਜਿਸ ਵਿਚ ਸੀਨੀਅਰ ਕੰਸਲਟੈਂਟ ਇੰਟਰਵੇਂਸ਼ਨਲ ਕਾਰਡੀਓਲੋਜਿਸਟ ਡਾ. ਹਾਕਿਮ ਇਰਫਾਨ ਸ਼ੌਕਤ ਵਲੋਂ ਮਰੀਜ਼ਾਂ ਨੂੰ ਮੁਫ਼ਤ ਓ.ਪੀ.ਡੀ ਸਲਾਹ ਅਤੇ ਦਿਲ ਨਾਲ ਸਬੰਧਿਤ ਜਾਂਚ ਬਾਰੇ ਮਾਰਗ ਦਰਸ਼ਨ ਦਿੱਤਾ ਜਾਵੇਗਾ | ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਜਾਗਰੂਕਤਾ ਰਾਹੀਂ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ | ਉਜਾਲਾ ਸਿਗਨਸ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਇਹ ਕੈਂਪ ਪੰਜਾਬ ਵਿਚ ਬਿਹਤਰ ਕਾਰਡਿਏਕ ਕੇਅਰ ਉਪਲਬਧ ਕਰਵਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਜਲਾਲਾਬਾਦ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 21 ਮਈ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਿੱਢਾ ਮਲਟੀ ਸਪੈਸ਼ਲਿਟੀ ਹਸਪਤਾਲ, ਜਲਾਲਾਬਾਦ ਵੈਸਟ ਵਿਖੇ ਲੱਗਣ ਵਾਲੇ ਇਸ ਮੁਫ਼ਤ ਹਾਰਟ ਚੈੱਕਅਪ ਕੈਂਪ ਦਾ ਲਾਭ ਲੈਣ |
ਪਿਛਲੀ ਖ਼ਬਰ ਪੰਜਾਬ ਮੰਡੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ ਨਗਰ ਪੰਚਾਇਤ ਮੁੱਦਕੀ ਦੇ ਸਾਰੇ 13 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।