24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨੰਨ੍ਹੇ-ਮੁੰਨੇ ਬੱਚਿਆਂ ਵਲੋਂ ਸ਼ੀਤਲ ਜਲ ਦੀ ਸੇਵਾ

ਅਜੀਤ ਡੈਸਕ 01-06-2026
ਗੁਰੂਹਰਸਹਾਏ, 31 ਮਈ (ਕਪਿਲ ਕੰਧਾਰੀ)-ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਆਦਰਸ਼ ਨਗਰ ਦੇ ਨੰਨੇ-ਮੁੰਨੇ ਬੱਚਿਆਂ ਵਲੋਂ ਰਾਹਗੀਰਾਂ ਅਤੇ ਇਲਾਕਾ ਵਾਸੀਆਂ ਲਈ ਠੰਢੇ ਪਾਣੀ ਦੀ ਸੇਵਾ ਲਗਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਅਤੇ ਸ੍ਰੀ ਖਾਟੂ ਸ਼ਾਮ ਮੰਦਰ ਦੇ ਪ੍ਰਧਾਨ ਰਾਮ ਨਰੂਲਾ ਨੇ ਦੱਸਿਆ ਕਿ ਬੱਚਿਆਂ ਨੇ ਪੂਰੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਲੋਕਾਂ ਨੂੰ ਠੰਢਾ ਪਾਣੀ ਪਿਲਾਇਆ ਅਤੇ ਸਮਾਜ ਸੇਵਾ ਦਾ ਸੁੰਦਰ ਸੰਦੇਸ਼ ਦਿੱਤਾ | ਇਸ ਮੌਕੇ ਵਿਨੋਦ ਕੁਮਾਰ, ਦੀਪੂ ਮੋਂਗਾ, ਹਰੀਸ਼ ਨਰੂਲਾ, ਅਰਪਿਤ, ਰਿਹਾਨ ਨਰੂਲਾ, ਕਾਰਤਿਕ, ਨੂਰ, ਨੈਤਿਕ ਨਰੂਲਾ, ਆਰਵ ਅਤੇ ਸਮਾਈਲ ਨੇ ਸਰਗਰਮ ਭੂਮਿਕਾ ਨਿਭਾਈ | ਇਲਾਕਾ ਨਿਵਾਸੀਆਂ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿਚ ਸੇਵਾ, ਪਰਉਪਕਾਰ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ | ਬੱਚਿਆਂ ਵਲੋਂ ਕੀਤੀ ਗਈ ਇਸ ਸ਼ੀਤਲ ਜਲ ਸੇਵਾ ਨੇ ਰਾਹਗੀਰਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਅਤੇ ਸਮਾਜ ਵਿਚ ਸੇਵਾ ਭਾਵਨਾ ਦਾ ਪ੍ਰੇਰਣਾਦਾਇਕ ਸੰਦੇਸ਼ ਦਿੱਤਾ |
ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਪੰਜਾਬ ਦੇ ਲੋਕਾਂ ਦੇ ਭਰੋਸੇ ਦੀ ਮੋਹਰ- ਡਾ.... ਅਗਲੀ ਖ਼ਬਰ ਪ੍ਰਕਿਰਤੀ ਕਲੱਬ ਵਲੋਂ ਸਕੂਲ 'ਚ ਠੰਢੇ ਪਾਣੀ ਵਾਲਾ ਕੂਲਰ ਲਗਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।