07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਲਗਾਤਾਰ ਦੂਜੀ ਵਾਰ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਕਾਇਮ-ਪਰਮਿੰਦਰ ਹਾਂਡਾ

ਅਜੀਤ ਡੈਸਕ 04-06-2026
ਫਿਰੋਜ਼ਪੁਰ,3 ਜੂਨ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਵਾਰਡ ਨੰਬਰ- 11 ਨੂੰ ਇਕ ਵਾਰ ਫਿਰ ਸੂਬੇ ਦੀ ਸਿਆਸਤ ਦਾ ਕੇਂਦਰ ਬਣਾ ਦਿੱਤਾ ਹੈ | ਵਾਰਡ ਨੰਬਰ 11 ਤੋਂ ਪਰਮਿੰਦਰ ਸਿੰਘ ਹਾਂਡਾ ਦੀ ਧਰਮ ਪਤਨੀ ਪਰਮਜੀਤ ਕੌਰ ਹਾਂਡਾ ਕਾਂਗਰਸੀ ਉਮੀਦਵਾਰ ਨੇ ਕਰੀਬ 1800 ਵੋਟਾਂ ਦੇ ਇਤਿਹਾਸਕ ਫ਼ਰਕ ਨਾਲ ਜਿੱਤ ਦਰਜ ਕਰਦਿਆਂ ਨਾ ਸਿਰਫ਼ ਆਪਣੇ ਵਿਰੋਧੀਆਂ ਨੂੰ ਚਿੱਤ ਕੀਤਾ, ਸਗੋਂ ਲਗਾਤਾਰ ਦੂਜੀ ਵਾਰ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਬਰਕਰਾਰ ਰੱਖਿਆ | ਇਹ ਜਿੱਤ ਸਿਰਫ਼ ਇੱਕ ਚੋਣੀ ਨਤੀਜਾ ਨਹੀਂ, ਸਗੋਂ ਵਾਰਡ ਦੇ ਲੋਕਾਂ ਵਲੋਂ ਪਰਮਿੰਦਰ ਹਾਂਡਾ ਪਰਿਵਾਰ 'ਤੇ ਜਤਾਏ ਅਟੁੱਟ ਭਰੋਸੇ ਦੀ ਵੱਡੀ ਮੋਹਰ ਵਜੋਂ ਦੇਖੀ ਜਾ ਰਹੀ ਹੈ | ਪਿਛਲੀਆਂ ਚੋਣਾਂ ਵਿਚ ਵੀ ਪਰਮਿੰਦਰ ਹਾਂਡਾ ਨੇ ਰਿਕਾਰਡਤੋੜ ਜਿੱਤ ਹਾਸਲ ਕਰਕੇ ਸੂਬੇ ਭਰ ਵਿੱਚ ਚਰਚਾ ਬਟੋਰੀ ਸੀ ਅਤੇ ਇਸ ਵਾਰ ਉਨ੍ਹਾਂ ਦੀ ਧਰਮ ਪਤਨੀ ਪਰਮਜੀਤ ਕੌਰ ਨੇ ਉਹ ਰਿਕਾਰਡ ਹੋਰ ਮਜ਼ਬੂਤ ਕਰ ਦਿੱਤਾ | ਮਹਿਲਾ ਰਾਖਵੀਂ ਸੀਟ ਹੋਣ ਕਾਰਨ ਇਸ ਵਾਰ ਪਰਮਜੀਤ ਕੌਰ ਚੋਣ ਮੈਦਾਨ ਵਿੱਚ ਉੱਤਰੀ, ਚੋਣ ਪ੍ਰਚਾਰ ਦੌਰਾਨ ਹੀ ਮਿਲ ਰਹੇ ਭਰਵੇਂ ਸਮਰਥਨ ਨੇ ਇਹ ਸੰਕੇਤ ਦੇ ਦਿੱਤਾ ਸੀ ਕਿ ਨਤੀਜਾ ਇਤਿਹਾਸਕ ਹੋ ਸਕਦਾ ਹੈ | ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਅੰਤ ਤੱਕ ਕਾਂਗਰਸ ਦੀ ਬੜ੍ਹਤ ਲਗਾਤਾਰ ਵਧਦੀ ਰਹੀ ਅਤੇ ਵਿਰੋਧੀ ਉਮੀਦਵਾਰ ਦੂਰ-ਦੂਰ ਤੱਕ ਟੱਕਰ ਦਿੰਦੇ ਨਜ਼ਰ ਨਾ ਆਏ | ਪਰਮਿੰਦਰ ਹਾਂਡਾ ਨੇ ਇਸ ਮੌਕੇ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਜਾਂ ਪਰਿਵਾਰ ਦੀ ਨਹੀਂ, ਸਗੋਂ ਵਾਰਡ ਦੇ ਹਰ ਉਸ ਨਾਗਰਿਕ ਦੀ ਹੈ ਜਿਸ ਨੇ ਵਿਕਾਸ, ਸੇਵਾ ਅਤੇ ਭਰੋਸੇ ਦੀ ਰਾਜਨੀਤੀ 'ਤੇ ਮੋਹਰ ਲਗਾਈ ਹੈ |
ਪਿਛਲੀ ਖ਼ਬਰ ਪਿੰਡ ਰਾਣਾ ਪੰਜ ਗਰਾਈਾ ਵਿਖੇ ਕਰਵਾਇਆ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਅਗਲੀ ਖ਼ਬਰ ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲਿਆ- ਹਰਪ੍ਰੀਤ ਸਿੰਘ ਹੀਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।