ਗੁਰੂਹਰਸਹਾਏ, 5 ਜੂਨ (ਹਰਚਰਨ ਸਿੰਘ ਸੰਧੂ)-ਪ੍ਰਬੰਧਕੀ ਪੱਖਾਂ, ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਐਸ.ਈ.ਪੀ.ਓ, ਸੀਨੀਅਰ ਸਹਾਇਕ ਲੇਖਾ ਕਾਡਰ ਦੀਆਂ ਹੋਈਆਂ ਬਦਲੀਆਂ ਤਹਿਤ ਗੁਰੂਹਰਸਹਾਏ ਵਿਖੇ ਤਾਇਨਾਤ ਪਰਮਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਜਾਣ 'ਤੇ ਪੰਚਾਇਤ ਦਫ਼ਤਰ ਗੁਰੂਹਰਸਹਾਏ ਵਿਖੇ ਅਜੇ ਕੁਮਾਰ ਐਸ.ਈ. ਪੀ.ਓ ਨੂੰ ਬਤੌਰ ਗੁਰੂਹਰਸਹਾਏ ਵਿਖੇ ਬੀ.ਡੀ.ਪੀ.ਓ ਦਾ ਚਾਰਜ ਦਿੱਤਾ ਗਿਆ ਹੈ | ਇਸ ਤੋਂ ਪਹਿਲਾਂ ਉਹ ਬਾਘਾਪੁਰਾਣਾ ਵਿਖੇ ਐਸ.ਈ ਪੀ.ਉ ਦੀਆਂ ਸੇਵਾਵਾਂ ਨਿਭਾ ਰਹੇ ਸਨ | ਬਦਲੀ ਤਹਿਤ ਉਹਨਾਂ ਨੇ ਅੱਜ ਆਪਣਾ ਦਫਤਰ ਵਿਖੇ ਅਹੁਦਾ ਸੰਭਾਲ ਲਿਆ ਹੈ | ਨਵੇਂ ਬੀ.ਡੀ.ਪੀ.ਓ ਅਜੇ ਕੁਮਾਰ ਦਾ ਦਫ਼ਤਰੀ ਸਟਾਫ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਉਪਰੰਤ ਉਹਨਾਂ ਸਮੂਹ ਦਫ਼ਤਰੀ ਅਤੇ ਫ਼ੀਲਡ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਚੱਲ ਰਹੇ ਕੰਮਾਂ ਕਾਰਾਂ ਦੀ ਜਾਣਕਾਰੀ ਹਾਸਲ ਕੀਤੀ | ਉਹਨਾਂ ਸਮੂਹ ਸਟਾਫ ਨੂੰ ਕਿਹਾ ਕਿ ਉਹ ਸਮੇਂ ਸਿਰ ਦਫ਼ਤਰ ਪਹੁੰਚ ਕੇ ਦਫ਼ਤਰੀ ਕੰਮਕਾਜ ਅਤੇ ਪੰਚਾ ਸਰਪੰਚਾਂ ਸਮੇਤ ਹੋਰ ਲੋਕਾਂ ਦੇ ਕੰਮ, ਉਹਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਨੂੰ ਤਰਜੀਹ ਦੇਣ | ਬੀ.ਡੀ.ਪੀ.ਓ ਅਜੇ ਕੁਮਾਰ ਨੇ ਕਿਹਾ ਦਫ਼ਤਰ ਵਿੱਚ ਆਉਣ ਵਾਲੇ ਹਰ ਇਕ ਵਿਅਕਤੀ ਦੀ ਗੱਲ ਸੁਣ ਕੇ ਉਹਨਾਂ ਦੀ ਮੁਸ਼ਕਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ | ਲੋਕਾਂ ਦੀ ਖੱਜਲ ਖ਼ੁਆਰੀ ਨਹੀਂ ਹੋਵੇਗੀ | ਇਸ ਮੌਕੇ ਰਣਧੀਰ ਸਿੰਘ, ਹਰਜੀਤ ਸਿੰਘ, ਸੁਪਰਡੈਂਟ ਜਤਿੰਦਰ ਸਿੰਘ, ਚਰਨਜੀਤ ਸਿੰਘ, ਲਖਵਿੰਦਰ ਸਿੰਘ ਸਮੇਤ ਸਮੂਹ ਦਫ਼ਤਰੀ ਤੇ ਫ਼ੀਲਡ ਕਰਮਚਾਰੀ ਹਾਜ਼ਰ ਸਨ |