29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੈਰਾਡਾਈਜ਼ ਸਕੂਲ 'ਚ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਅਜੀਤ ਡੈਸਕ 06-06-2026
ਜ਼ੀਰਾ, 5 ਜੂਨ (ਪ੍ਰਤਾਪ ਸਿੰਘ ਹੀਰਾ)-ਵਿਸ਼ਵ ਵਾਤਾਵਰਣ ਦਿਵਸ 'ਤੇ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਥਿਤ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਾਤਾਵਰਣ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਪੌਦੇ ਲਗਵਾਏ ਗਏ | ਇਸ ਮੌਕੇ ਸਕੂਲ ਦੇ ਚੇਅਰਮੈਨ ਹਰਜੀਤ ਸਿੰਘ ਸਿੱਧੂ, ਮੈਡਮ ਅਮਰਜੀਤ ਕੌਰ ਸਿੱਧੂ ਅਤੇ ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਅਧਿਆਪਕਾਂ ਨੇ ਰੁੱਖ ਲਗਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਦਾ ਸੰਕਲਪ ਲਿਆ | ਇਸ ਦੌਰਾਨ ਅਧਿਆਪਕਾਂ ਵਲੋਂ 20 ਦੇ ਕਰੀਬ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਕਦਮ ਚੁੱਕਿਆ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ. ਅਵਿਨਾਸ਼ ਸਿੰਘ ਨੇ ਕਿਹਾ ਕਿ ਸਮਾਜ ਵਿਚ ਮਨੁੱਖੀ ਗ਼ਲਤੀਆਂ ਕਾਰਨ ਧਰਤੀ ਤੇ ਵਧਦਾ ਪ੍ਰਦੂਸ਼ਣ ਅਤੇ ਵੱਧ ਰਿਹਾ ਤਾਪਮਾਨ ਪੂਰੇ ਵਿਸ਼ਵ ਲਈ ਚਿੰਤਾ ਦਾ ਖ਼ਤਰਾ ਬਣਿਆ ਹੋਇਆ ਹੈ | ਇਸ ਦਾ ਖ਼ਮਿਆਜ਼ਾ ਧਰਤੀ ਉੱਤੇ ਰਹਿਣ ਵਾਲੇ ਪਸ਼ੂ ਪੰਛੀ ਹੰਢਾ ਰਹੇ ਹਨ | ਉਹਨਾਂ ਕਿਹਾ ਕਿ ਧਰਤੀ ਉੱਤੇ ਰੁੱਖਾਂ ਦੀ ਘਟ ਰਹੀ ਗਿਣਤੀ ਅਤੇ ਵਧ ਰਹੀ ਆਬਾਦੀ ਮਨੁੱਖੀ ਜ਼ਿੰਦਗੀ ਲਈ ਇਕ ਵੱਡੇ ਖ਼ਤਰੇ ਦਾ ਸੰਕੇਤ ਹੈ ਅਤੇ ਪੂਰੇ ਵਿਸ਼ਵ ਨੂੰ ਇਸ ਉੱਤੇ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ | ਇਸ ਦੌਰਾਨ ਸਕੂਲ ਦੇ ਐਚ.ਓ.ਡੀ. ਮੈਡਮ ਪਰਿਭਾਸ਼ਾ, ਮੋਨਿਕਾ, ਕਮਲਜੀਤ, ਸੁਸ਼ਮਾ, ਮਧੂ, ਮਾਧਵੀ, ਕਰਮਜੀਤ ਕੌਰ, ਰਾਜਵਿੰਦਰ ਕੌਰ, ਅਰਵਿੰਦਰ ਸਿੰਘ, ਚਰਨਜੀਤ ਸਿੰਘ ਮਿਸਟਰ ਰਿੰਕੂ ਸ਼ਿਵਾਸੂ ਆਦਿ ਸਕੂਲ ਸਟਾਫ ਹਾਜ਼ਰ ਸਨ |
ਪਿਛਲੀ ਖ਼ਬਰ ਭਾਕਿਯੂ ਬਹਿਰਾਮ ਕੇ ਦੀ ਮਹੀਨੇਵਾਰ ਮੀਟਿੰਗ ਹੋਈ ਅਗਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਪ੍ਰੈਗਾਬਾਲਿਨ 75 ਐਮ.ਜੀ ਤੋਂ ਉੱਪਰ ਕੈਪਸੂਲ ਤੇ ਗੋਲੀਆਂ 'ਤੇ ਪਾਬੰਦੀ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।