29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਫਰਟੀਲਾਈਜ਼ਰ ਕੰਪਨੀ ਦੇ ਸੀਨੀਅਰ ਅਧਿਕਾਰੀ ਦੀ ਲਾਸ਼ ਹੋਟਲ ਦੇ ਕਮਰੇ 'ਚੋਂ ਬਰਾਮਦ

ਅਜੀਤ ਡੈਸਕ 08-06-2026
ਅਬੋਹਰ, 7 ਜੂਨ (ਵਿਵੇਕ ਹੂੜੀਆ)-ਅਬੋਹਰ ਵਿਖੇ ਆਪਣੇ ਡੀਲਰਾਂ ਨਾਲ ਮੀਟਿੰਗ ਕਰਨ ਪਹੁੰਚੇ ਉਦੇਪੁਰ (ਰਾਜਸਥਾਨ) ਦੀ ਇਕ ਫਰਟੀਲਾਈਜ਼ਰ ਕੰਪਨੀ ਦੇ ਸੀਨੀਅਰ ਅਧਿਕਾਰੀ ਦੀ ਸਥਾਨਕ ਹੋਟਲ ਦੇ ਕਮਰਾ ਨੰਬਰ 104 ਵਿਚ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਸਵੇਰੇ ਜਦੋਂ ਘਟਨਾ ਦਾ ਪਤਾ ਲੱਗਿਆ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਅਤੇ ਮਿ੍ਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੇ ਕਮਰੇ ਵਿਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਉਸ ਦੀ ਪਛਾਣ ਪ੍ਰਬਲ ਕਾਨੰੂਗੋ ਪੁੱਤਰ ਆਰ.ਆਰ.ਕਾਨੰੂਗੋ ਵਾਸੀ ਹਿਰਨ ਨਗਰੀ ਸੈਕਟਰ-6,ਉਦੇਪੁਰ ਵਜੋਂ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਡਰਾਈਵਰ ਮੁਕੇਸ਼ ਕੁਮਾਰ ਵਾਸੀ ਸਾਦੁਲਸ਼ਹਿਰ ਨੇ ਦੱਸਿਆ ਕਿ ਸ਼੍ਰੀ ਕਾਨੰੂਗੋ ਉਦੇਪੁਰ ਦੀ ਫਰਟੀਲਾਈਜ਼ਰ ਕੰਪਨੀ 'ਪਟੇਲ ਫੋਸਕੈਮ ਲਿਮਟਿਡ' ਵਿਚ ਮਾਰਕੀਟਿੰਗ ਦੇ ਵਾਈਸ ਪ੍ਰੈਜ਼ੀਡੈਂਟ ਸਨ | ਮੁਕੇਸ਼ ਅਨੁਸਾਰ ਐਤਵਾਰ ਨੂੰ ਅਬੋਹਰ ਵਿਖੇ ਕੰਪਨੀ ਦੇ ਡੀਲਰਾਂ ਨਾਲ ਉਨ੍ਹਾਂ ਦੀ ਇਕ ਅਹਿਮ ਮੀਟਿੰਗ ਸੀ, ਜਿਸ ਕਾਰਨ ਉਹ ਸ਼ਨੀਵਾਰ ਸ਼ਾਮ ਨੂੰ ਅਬੋਹਰ ਪਹੁੰਚੇ ਸਨ | ਸ਼੍ਰੀ ਕਾਨੰੂਗੋ ਹੋਟਲ ਸਨਬੀਮ ਦੇ ਕਮਰੇ ਵਿਚ ਰੁਕ ਗਏ, ਜਦਕਿ ਉਹ ਆਪਣੇ ਘਰ ਸਾਦੁਲਸ਼ਹਿਰ ਚਲਾ ਗਿਆ | ਉਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਸ ਨੇ ਸ਼੍ਰੀ ਕਾਨੰੂਗੋ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਇਸ ਤੋਂ ਬਾਅਦ ਜਦੋਂ ਉਹ ਹੋਟਲ ਪਹੁੰਚਿਆ ਅਤੇ ਵਾਰ-ਵਾਰ ਦਰਵਾਜ਼ਾ ਖੜਕਾਉਣ 'ਤੇ ਵੀ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਹੋਟਲ ਮੈਨੇਜਰ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਦੀ ਹਾਜ਼ਰੀ ਵਿਚ ਜਦੋਂ ਕਮਰੇ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਸ਼੍ਰੀ ਕਾਨੰੂਗੋ ਬੈੱਡ 'ਤੇ ਮਿ੍ਤਕ ਹਾਲਤ ਵਿਚ ਪਾਏ ਗਏ | ਉਨ੍ਹਾਂ ਦੇ ਬੈਗ ਵਿਚੋਂ ਮਿਲੇ ਕਾਗ਼ਜ਼ਾਤ ਤੋਂ ਪਛਾਣ ਦੀ ਪੁਸ਼ਟੀ ਹੋਈ | ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ | ਘਟਨਾ ਦੀ ਸੂਚਨਾ ਕੰਪਨੀ ਦੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ |
ਪਿਛਲੀ ਖ਼ਬਰ ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ, ਨਹੀਂ ਛੱਡਿਆ ਗਿਆ ਨਹਿਰਾਂ ਵਿਚ ਪਾਣੀ ਅਗਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਤਸ਼ੱਦਦ ਕਰਨ 'ਤੇ ਕਿਰਤੀ ਕਿਸਾਨ ਯੂਨੀਅਨ ਨੇ ਸਰਕਾਰ ਨੂੰ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।