29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਝੋਨੇ ਦੀ ਲੁਆਈ 5 ਜੂਨ ਤੋਂ ਸ਼ੁਰੂ, ਨਹੀਂ ਛੱਡਿਆ ਗਿਆ ਨਹਿਰਾਂ ਵਿਚ ਪਾਣੀ

ਅਜੀਤ ਡੈਸਕ 08-06-2026
ਮਮਦੋਟ, 7 ਜੂਨ (ਸੁਖਦੇਵ ਸਿੰਘ ਸੰਗਮ)-ਪੰਜਾਬ ਸਰਕਾਰ ਵਲੋਂ ਤੈਅ ਕੀਤੀ ਗਈ ਸਮਾਂ ਸੀਮਾ 5 ਜੂਨ ਤੋਂ ਝੋਨੇ ਦੀ ਰਵਾਇਤੀ ਲਵਾਈ ਤਾਂ ਸ਼ੁਰੂ ਹੋ ਗਈ ਪਰ ਦੋ ਦਿਨਾਂ ਬਾਅਦ ਵੀ ਸਿੰਚਾਈ ਵਿਭਾਗ ਦੁਆਰਾ ਮਮਦੋਟ ਖੇਤਰ ਦੀਆਂ ਨਹਿਰਾਂ ਵਿਚ ਪਾਣੀ ਨਹੀਂ ਛੱਡਿਆ ਗਿਆ | ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਝੋਨਾ ਲਗਾਉਣ ਲਈ 5 ਜੂਨ ਦੀ ਤਰੀਕ ਦਿੱਤੀ ਗਈ ਸੀ ਅਤੇ ਸਰਕਾਰੀ ਹੁਕਮਾਂ ਅਨੁਸਾਰ ਕਿਸਾਨਾਂ ਵਲੋਂ ਇਸ ਦਿਨ ਦਿਨ ਤੋਂ ਝੋਨਾ ਲਗਾਉਣ ਦਾ ਕੰਮ ਤਾਂ ਚਾਲੂ ਕਰ ਦਿੱਤਾ ਗਿਆ ਪਰ ਵਿਭਾਗ ਵਲੋਂ ਹਾਲੇ ਤੱਕ ਨਹਿਰੀ ਪਾਣੀ ਛੱਡਣ ਬਜਾਏ ਨਹਿਰਾਂ ਦੀ ਸਾਫ਼-ਸਫ਼ਾਈ ਹੀ ਕੀਤੀ ਜਾ ਰਹੀ ਹੈ | ਮਮਦੋਟ ਖੇਤਰ ਵਿਚੋਂ ਲੰਘਦੀਆਂ ਮਮਦੋਟ ਡਿਸ੍ਰਟੀਬਿਊਟਰੀ, ਬਹਾਦਰ ਕੇ ਮਾਈਨਰ, ਦਿਲਾਰਾਮ ਰਜਵਾਹਾ ਅਤੇ ਫ਼ਾਜ਼ਿਲਕਾ ਬਰਾਂਚ ਬਿਲਕੁਲ ਸੁੱਕੀਆਂ ਪਈਆਂ ਹਨ | ਜਿਨ੍ਹਾਂ ਨਾਲ ਲੱਗਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਵਲੋਂ ਵੀ ਝੋਨਾ ਲਗਾਇਆ ਜਾਣ ਲੱਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵਲੋਂ ਖੇਤੀ ਸੈਕਟਰ ਲਈ 8 ਘੰਟੇ ਬਿਜਲੀ ਸਪਲਾਈ 5 ਜੂਨ ਤੋਂ ਦੇਣੀ ਸ਼ੁਰੂ ਕਰ ਦਿੱਤੀ ਹੈ ਪਰੰਤੂ ਨਹਿਰੀ ਪਾਣੀ ਨਾ ਮਿਲਣ ਕਾਰਨ ਸਰਕਾਰ ਦੇ ਕਹੇ ਅਨੁਸਾਰ ਧਰਤੀ ਹੇਠਲੇ ਪਾਣੀ ਨੂੰ ਹੋਰ ਥੱਲੇ ਜਾਣ ਤੋਂ ਬਚਾਉਣ ਲਈ ਉਹ ਕੁੱਝ ਵੀ ਨਹੀਂ ਕਰ ਪਾ ਰਹੇ ਅਤੇ ਮਜਬੂਰੀ ਵੱਸ ਉਨ੍ਹਾਂ ਨੂੰ ਮੋਟਰਾਂ ਦੁਆਰਾ ਧਰਤੀ ਹੇਠਲਾ ਪਾਣੀ ਹੀ ਵਰਤਣਾ ਪੈ ਰਿਹਾ ਹੈ |
ਪਿਛਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਤਸ਼ੱਦਦ ਦੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ ਨਿੰਦਾ ਅਗਲੀ ਖ਼ਬਰ ਫਰਟੀਲਾਈਜ਼ਰ ਕੰਪਨੀ ਦੇ ਸੀਨੀਅਰ ਅਧਿਕਾਰੀ ਦੀ ਲਾਸ਼ ਹੋਟਲ ਦੇ ਕਮਰੇ 'ਚੋਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।