28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਐਨ. ਆਈ. ਏ. ਵਲੋਂ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਵਿਖੇ ਛਾਪਾਮਾਰੀ-ਪੰਜ ਘੰਟੇ ਚੱਲੀ ਜਾਂਚ

ਅਜੀਤ ਡੈਸਕ 10-06-2026
ਮੱਖੂ, 9 ਜੂਨ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਵਿਖੇ ਉਸ ਵੇਲੇ ਚਰਚਾ ਦਾ ਮਾਹੌਲ ਬਣ ਗਿਆ ਜਦੋਂ ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਦੀ ਟੀਮ ਨੇ ਲਵਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਦੇ ਘਰ ਛਾਪਾਮਾਰੀ ਕਰਕੇ ਕਰੀਬ ਪੰਜ ਘੰਟੇ ਤੱਕ ਬਰੀਕੀ ਨਾਲ ਜਾਂਚ ਕੀਤੀ | ਜਾਂਚ ਦੌਰਾਨ ਟੀਮ ਵਲੋਂ ਘਰ ਦੇ ਵੱਖ-ਵੱਖ ਹਿੱਸਿਆਂ ਦੀ ਤਲਾਸ਼ੀ ਲਈ ਗਈ ਅਤੇ ਕੁੱਝ ਦਸਤਾਵੇਜ਼ਾਂ ਅਤੇ ਡਿਜੀਟਲ ਰਿਕਾਰਡਾਂ ਦੀ ਵੀ ਪੜਤਾਲ ਕੀਤੇ ਜਾਣ ਦੀ ਚਰਚਾ ਹੈ | ਹਾਲਾਂਕਿ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ | ਸੂਤਰਾਂ ਅਨੁਸਾਰ ਜਾਂਚ ਤੋਂ ਬਾਅਦ ਲਵਪ੍ਰੀਤ ਸਿੰਘ ਨੂੰ 16 ਜੂਨ ਨੂੰ ਐਨ. ਆਈ. ਏ. ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ | ਐਨ. ਆਈ. ਏ. ਦੀ ਕਾਰਵਾਈ ਕਾਰਨ ਇਲਾਕੇ ਵਿਚ ਦਿਨ ਭਰ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ ਅਤੇ ਵੱਡੀ ਗਿਣਤੀ ਵਿਚ ਲੋਕ ਘਟਨਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਉਤਸੁਕ ਨਜ਼ਰ ਆਏ | ਇਹ ਵੀ ਪਤਾ ਲੱਗਾ ਹੈ ਕਿ ਇਸ ਮੁਹਿੰਮ ਤਹਿਤ ਬਲਾਕ
ਮੱਖੂ ਤੋਂ ਇਲਾਵਾ ਬਲਾਕ ਜ਼ੀਰਾ ਦੇ ਤਿੰਨ ਪਿੰਡਾਂ ਵਿਚ ਵੀ ਐਨ. ਆਈ. ਏ. ਦੀਆਂ ਟੀਮਾਂ ਵਲੋਂ ਇਕੋ ਸਮੇਂ ਛਾਪਾਮਾਰੀ ਕੀਤੀ ਗਈ | ਸੂਤਰਾਂ ਮੁਤਾਬਿਕ ਇਹ ਕਾਰਵਾਈ ਕਿਸੇ ਚੱਲ ਰਹੀ ਜਾਂਚ ਦੇ ਸਬੰਧ ਵਿਚ ਕੀਤੀ ਗਈ ਹੈ | ਫ਼ਿਲਹਾਲ ਏਜੰਸੀ ਵਲੋਂ ਪੂਰੇ ਮਾਮਲੇ ਬਾਰੇ ਚੁੱਪੀ ਬਣਾਈ ਹੋਈ ਹੈ | ਜਿਸ ਕਾਰਨ ਲੋਕਾਂ ਵਿਚ ਇਸ ਕਾਰਵਾਈ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ |
ਪਿਛਲੀ ਖ਼ਬਰ ਆਰ. ਏ. ਨੂੰ ਰਿਲੀਵ ਨਾ ਕਰਨ ਦੇ ਵਿਰੋਧ 'ਚ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ... ਅਗਲੀ ਖ਼ਬਰ ਸਟੇਟ ਫੂਡ ਕਮਿਸ਼ਨ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਫ਼ਿਰੋਜ਼ਪੁਰ ਦਾ ਅਚਨਚੇਤ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।