ਸਟੇਟ ਫੂਡ ਕਮਿਸ਼ਨ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਫ਼ਿਰੋਜ਼ਪੁਰ ਦਾ ਅਚਨਚੇਤ ਦੌਰਾ
ਅਜੀਤ ਡੈਸਕ
10-06-2026
ਗਿਆ | ਜਿੱਥੇ ਡਿਪੂ 'ਤੇ ਫੂਡ ਕਿੱਟਾਂ ਦੀ ਵੰਡ ਵੀ ਕੀਤੀ ਜਾ ਰਹੀ ਸੀ | ਇਨ੍ਹਾਂ ਰਾਸ਼ਨ ਡੀਪੂਆਂ 'ਤੇ ਸ਼ਿਕਾਇਤ ਬਾਕਸ ਅਤੇ ਕਮਿਸ਼ਨ ਨਾਲ ਸਬੰਧਿਤ ਜਾਗਰੂਕਤਾ ਬੈਨਰ ਨਹੀਂ ਲੱਗੇ ਹੋਏ ਸਨ | ਜਿਸ ਦੇ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕੀ ਡਿਪੂ 'ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਵਾਏ ਜਾਣ ਅਤੇ ਡਿਪੂ ਹੋਲਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਕਾਰਵਾਈ ਕੀਤੀ ਜਾਵੇ | ਫੂਡ ਕਮਿਸ਼ਨ ਮੈਂਬਰ ਧਾਲੀਵਾਲ ਵਲੋਂ ਰਾਸ਼ਨ ਡੀਪੂਆਂ ਦਾ ਨਿਰੀਖਣ ਕਰਨ ਉਪਰੰਤ ਆਂਗਣਵਾੜੀ ਸੈਂਟਰ ਤਲਵੰਡੀ ਭਾਈ ਦਾ ਦੌਰਾ ਕੀਤਾ ਗਿਆ | ਜੋ ਬੰਦ ਪਾਏ ਗਏ | ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਹਦਾਇਤ ਕੀਤੀ ਗਈ ਕੀ ਆਂਗਣਵਾੜੀ ਸੈਂਟਰ ਬੰਦ ਪਾਏ ਜਾਣ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ | ਇਸ ਦੌਰੇ ਦੌਰਾਨ ਲਾਭਪਾਤਰੀਆਂ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪ ਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫ਼ਿਰੋਜ਼ਪੁਰ ਕੋਲ ਦਰਜ ਵੀ ਕਰਵਾ ਸਕਦੇ ਹਨ |