29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਫ਼ਿਰੋਜ਼ਪੁਰ ਮੰਡਲ ਵਲੋਂ ਐੱਸ. ਐੱਲ. ਆਰ. ਲੀਜ਼ਿੰਗ ਕੰਟਰੈਕਟ ਅਲਾਟ -ਰੇਲਵੇ ਨੂੰ ਹੋਵੇਗੀ ਕਰੋੜਾਂ ਦੀ ਕਮਾਈ

ਅਜੀਤ ਡੈਸਕ 10-06-2026
ਫ਼ਿਰੋਜ਼ਪੁਰ,9 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਮੰਡਲ ਨੇ ਪਾਰਦਰਸ਼ੀ ਈ-ਨਿਵੀਦਾ ਪ੍ਰਣਾਲੀ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਦੇ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ | ਇਸ ਨਵੇਂ ਇਕਰਾਰਨਾਮੇ ਨਾਲ ਜਿੱਥੇ ਰੇਲਵੇ ਦੇ ਮਾਲੀਏ ਵਿਚ ਵਾਧਾ ਹੋਵੇਗਾ ਉੱਥੇ ਹੀ ਵਪਾਰੀਆਂ ਨੂੰ ਮਾਲ ਦੀ ਢੋਆ-ਢੁਆਈ ਲਈ ਬਿਹਤਰ ਸਹੂਲਤ ਮਿਲੇਗੀ | ਫ਼ਿਰੋਜ਼ਪੁਰ ਮੰਡਲ ਵਲੋਂ ਗੱਡੀ ਨੰਬਰ 11508 ਵਿਚ ਐੱਸ.ਐੱਲ.ਆਰ. ਲੀਜ਼ਿੰਗ ਦਾ ਇਕਰਾਰਨਾਮਾ ਸਫਲਤਾਪੂਰਵਕ ਅਲਾਟ ਕਰ ਦਿੱਤਾ ਗਿਆ ਹੈ | ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਭਾਰਤੀ ਰੇਲਵੇ ਨੂੰ ਲਗਭਗ 3.91 ਕਰੋੜ ਦਾ ਮਾਲੀਆ ਪ੍ਰਾਪਤ ਹੋਵੇਗਾ | ਰੇਲਵੇ ਅਧਿਕਾਰੀਆਂ ਅਨੁਸਾਰ ਇਸ ਵਿਵਸਥਾ ਦਾ ਮੁੱਖ ਉਦੇਸ਼ ਰੇਲ ਗੱਡੀਆਂ ਵਿਚ ਉਪਲਬਧ ਖ਼ਾਲੀ ਥਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਅਤੇ ਵਾਧੂ ਆਮਦਨ ਜੁਟਾਉਣਾ ਹੈ | ਵਪਾਰਕ ਪੱਖ ਤੋਂ ਇਹ ਕਦਮ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਰਾਹੀਂ ਵਪਾਰੀ ਆਪਣਾ ਸਾਮਾਨ ਤੇਜ਼ੀ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜ ਸਕਣਗੇ | ਇਹ ਸਿਸਟਮ ਨਾ ਸਿਰਫ਼ ਸਮੇਂ ਦੀ ਬੱਚਤ ਕਰਦਾ ਹੈ, ਸਗੋਂ ਲਾਗਤ ਪੱਖੋਂ ਵੀ ਕਿਫ਼ਾਇਤੀ ਸਾਬਤ ਹੁੰਦਾ ਹੈ | ਈ-ਟੈਂਡਰ ਰਾਹੀਂ ਕੀਤੀ ਗਈ ਇਹ ਅਲਾਟਮੈਂਟ ਪੂਰੀ ਤਰ੍ਹਾਂ ਪਾਰਦਰਸ਼ੀ ਹੈ | ਜੋ ਰੇਲਵੇ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਅਤੇ ਯਾਤਰੀਆਂ ਲਈ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਦੀ ਦਿਸ਼ਾ ਵਿਚ ਇਕ ਸ਼ਲਾਘਾਯੋਗ ਕਦਮ ਹੈ | ਇਸ ਨਾਲ ਰੇਲਵੇ ਅਤੇ ਕਾਰੋਬਾਰੀ ਜਗਤ, ਦੋਵਾਂ ਨੂੰ ਵੱਡਾ ਫ਼ਾਇਦਾ ਹੋਣ ਦੀ ਉਮੀਦ ਹੈ |

ਪਿਛਲੀ ਖ਼ਬਰ ਸ਼ੱਕ ਦੀ ਬਿਨਾਅ 'ਤੇ ਵਿਅਕਤੀ ਕਾਬੂ-5 ਗਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਖੇਤੀਬਾੜੀ ਟੈਕਨਾਲੋਜੀ ਮੈਨੇਜਮੈਂਟ ਸਮੂਹ ਆਤਮਾ ਸਟਾਫ਼ ਵਲੋਂ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਡਾਇਰੈਕਟਰ ਨੂੰ ਸੌਂਪਿਆ ਮੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।