ਮੱਖੂ, 9 ਜੂਨ (ਵਰਿੰਦਰ ਮਨਚੰਦਾ)-ਮਾਂ ਚਿੰਤਪੁਰਨੀ ਮੁਫ਼ਤ ਬੱਸ ਸੇਵਾ ਮੱਖੂ ਅਤੇ ਭਾਰਤ ਵਿਕਾਸ ਪ੍ਰੀਸ਼ਦ ਮੱਖੂ ਵਲੋਂ ਉੱਘੇ ਸਮਾਜ ਸੇਵੀ ਸਵ. ਰੌਸ਼ਨ ਲਾਲ ਮਨਚੰਦਾ ਦੀ ਨਿੱਘੀ ਯਾਦ 'ਚ ਛੇਵਾਂ ਵਿਸ਼ਾਲ ਅੱਖਾਂ ਦਾ ਕੈਂਪ ਸ਼੍ਰੀ ਕਿ੍ਸ਼ਨ ਮੰਦਰ ਮੱਖੂ ਵਿਖੇ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਨਰੇਸ਼ ਚੋਪੜਾ, ਅਨਮੋਲ ਚੋਪੜਾ, ਪ੍ਰਦੀਪ ਡੇਅਰੀ ਵਾਲੇ ਵਲੋਂ ਰਿਬਨ ਕੱਟ ਕੇ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਜ ਸੇਵਕ ਅਮੀਰ ਚੰਦ ਮੱਲਾਂਵਾਲਾ ਵੀ ਪਹੁੰਚੇ | ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਕਰੀਬ 200 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 9 ਮਰੀਜ਼ਾਂ ਨੂੰ ਆਪੇ੍ਰਸ਼ਨ ਲਈ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਭੇਜਿਆ ਗਿਆ | ਇਸ ਦੇ ਨਾਲ ਹੀ ਇਕ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ | ਜਿਸ ਵਿਚ ਬਾਣੀ ਹਸਪਤਾਲ ਦੇ ਮਾਹਿਰ ਡਾ.ਪ੍ਰਵੀਨ ਸ਼ਰਮਾ ਵਲੋਂ ਮੁਫ਼ਤ ਚੈੱਕਅਪ 'ਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ | ਉੱਘੇ ਸਮਾਜ ਸੇਵਕ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਸਾਊਥ ਦੇ ਕਨਵੀਨਰ ਅਤੇ ਮਾਂ ਚਿੰਤਪੁਰਨੀ ਮੁਫ਼ਤ ਬੱਸ ਦੇ ਪ੍ਰਧਾਨ ਸੰਜੀਵ ਅਹੂਜਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਰ ਸੇਵਾ ਹੀ ਨਰਾਇਣ ਸੇਵਾ ਹੈ, ਸਬੰਧੀ ਸੇਵਾ ਦੇ ਕੰਮ ਕਰਨ ਲਈ ਸਭ ਮੈਂਬਰਾਂ ਨੂੰ ਪ੍ਰੇਰਨਾ ਦਿੱਤੀ | ਇਸ ਮੌਕੇ ਸਵ.ਰੌਸ਼ਨ ਲਾਲ ਮਨਚੰਦਾ ਦੇ ਸੁਪਤਨੀ ਸੀਮਾ ਰਾਣੀ 'ਤੇ ਉਨ੍ਹਾਂ ਦੇ ਬੇਟੇ ਰਿੰਕੂ ਮਨਚੰਦਾ ਅਤੇ ਡਾਕਟਰਾਂ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਮਰੀਜ਼ਾਂ ਲਈ ਅਤੁੱਟ ਲੰਗਰ ਭੰਡਾਰਾ ਸ਼ਿਕੰਜਵੀ ਦਾ ਲੰਗਰ ਅਤੇ ਚਾਹ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੰਜੀਵ ਅਹੂਜਾ, ਬਲਦੇਵ ਕਪੂਰ, ਪ੍ਰੇਮ ਗਰੋਵਰ, ਲੱਕੀ ਗਰੋਵਰ, ਡਾ. ਸੂਰਜ ਬੇਦੀ, ਸਤਪਾਲ ਦੂਆ, ਚੰਦਰ ਮੋਹਨ ਗਰੋਵਰ, ਅਸ਼ੋਕ ਕੁਮਾਰ, ਜੱਸਾ ਭਗਤ, ਅਮਿੱਤ ਅਰੋੜਾ, ਰਮੇਸ਼ ਸਿੱਕਰੀ, ਰਮੇਸ਼ ਬਜਾਜ, ਲੱਕੀ ਠੁਕਰਾਲ, ਅਸ਼ੋਕ ਹਿੰਦੀ, ਰਾਜੂ ਮਨਚੰਦਾ, ਸ਼ਾਮ ਛਾਬੜਾ, ਲਾਡੀ ਪ੍ਰਧਾਨ, ਸੋਨੂੰ ਦੱਖਣਾ, ਚੰਦਰ ਕੰਧਾਰੀ, ਸ਼ੀਤਲ ਸੇਵਾਦਾਰ, ਗੋਰਾ ਸੇਵਾਦਾਰ, ਗੋਵਿੰਦਾ ਹਲਵਾਈ ਅਤੇ ਹੋਰ ਸੇਵਾਦਾਰਾਂ ਨੇ ਕੈਂਪ ਦੀ ਸਫਲਤਾ ਲਈ ਵੱਧ-ਚੜ੍ਹ ਕੇ ਸੇਵਾ ਕੀਤੀ |