ਕੁੱਲਗੜ੍ਹੀ 9 ਜੂਨ (ਸੁਖਜਿੰਦਰ ਸਿੰਘ ਸੰਧੂ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ-ਡਵੀਜ਼ਨ ਸ਼ੇਰਖਾਂ ਨੇ ਪੰਜਾਬ ਸਰਕਾਰ ਕੋਲੋਂ ਹੱਕ ਮੰਗਦੇ ਲੋਕਾਂ 'ਤੇ ਲਾਠੀਚਾਰਜ ਕਰਕੇ ਢਾਹੇ ਗਏ ਤਸ਼ੱਦਦ ਦੇ ਵਿਰੋਧ ਵਿਚ ਗੇਟ ਰੈਲੀ ਕੀਤੀ ਗਈ¢ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਬ-ਡਵੀਜ਼ਨ ਪ੍ਰਧਾਨ ਜਗਸੀਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਵਲੋਂ 2600 ਅਪ੍ਰੈਟਸਸਿਪਾਂ 'ਤੇ ਲਾਠੀਚਾਰਜ ਕਰਨ ਦੀ ਮੰਦਭਾਗੀ ਘਟਨਾ ਦੀ ਜਥੇਬੰਦੀ ਪੁਰਜ਼ੋਰ ਨਿਖੇਧੀ ਕਰਦੀ ਹੈ¢ ਉਨ੍ਹਾਂ ਕਿਹਾ ਕਿ ਸਰਕਾਰ ਸੰਘਰਸ਼ ਕਰ ਰਹੇ ਲੋਕਾਂ ਦੀਆਂ ਮੰਗਾਂ ਨੂੰ ਹਮਦਰਦੀ ਨਾਲ ਵਿਚਾਰ ਕੇ ਉਨ੍ਹਾਂ ਦਾ ਬਣਦਾ ਹੱਕ ਦੇਵੇ¢ ਜੇਕਰ ਸਰਕਾਰ ਨੇ ਜਲਦੀ ਮਸਲਾ ਹੱਲ ਨਾ ਕੀਤਾ ਤਾਂ ਟੀ.ਐੱਸ.ਯੂ.ਵਲੋਂ ਉਨ੍ਹਾਂ ਦੇ ਹੱਕ 'ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ¢ ਇਸ ਰੈਲੀ ਦÏਰਾਨ ਪੰਜਾਬ ਸਰਕਾਰ, ਵਿਭਾਗ ਅਤੇ ਪੁਲਿਸ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਰੈਲੀ ਨੂੰ ਦੇਸ਼ਬੀਰ ਸਿੰਘ ਪ੍ਰਧਾਨ, ਜੱਜ ਸਿੰਘ ਸਕੱਤਰ, ਪਰਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਪ੍ਰਤਾਪ ਸਿੰਘ ਖ਼ਜ਼ਾਨਚੀ ਨੇ ਵੀ ਸੰਬੋਧਨ ਕੀਤਾ¢ਇਸ ਰੈਲੀ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਸ਼ੇਰਖਾਂ ਦੇ ਸਮੁੱਚੇ ਸਾਥੀਆਂ ਨੇ ਹਿੱਸਾ ਲਿਆ¢