30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਕਾਲੀ ਦਲ ਬਾਦਲ ਐਸ. ਸੀ. ਵਿੰਗ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਅਜੀਤ ਡੈਸਕ 10-06-2026
• ਮਮਦੋਟ ਤੋਂ ਪਰਮਿੰਦਰਜੀਤ ਡਿੰਪਲ ਅਤੇ ਸਰਕਲ ਟਿੱਬੀ ਕਲਾਂ ਤੋਂ ਚਰਨਜੀਤ ਸਿੰਘ ਪ੍ਰਧਾਨ ਨਿਯੁਕਤ
ਮਮਦੋਟ, 9 ਜੂਨ (ਸੁਖਦੇਵ ਸਿੰਘ ਸੰਗਮ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਿਾਦਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਜੋਗਿੰਦਰ ਸਿੰਘ ਜਿਦੂ ਅਤੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਐਸ.ਸੀ ਵਿੰਗ ਜਸਪਾਲ ਸਿੰਘ ਲੱਖੋਂ ਕਿ ਵਲੋਂ ਆਪਸੀ ਸਲਾਹ-ਮਸ਼ਵਰੇ ਉਪਰੰਤ ਵਿੰਗ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਹਲਕਾ ਫ਼ਿਰੋਜ਼ਪੁਰ ਦੇ ਦਿਹਾਤੀ ਦੇ ਅਹੁਦੇਦਾਰਾਂ ਦੀਆ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜ਼ਿਲ੍ਹਾ ਜਸਪਾਲ ਸਿੰਘ ਲੱਖੋਂ ਕਿ ਨੇ ਦੱਸਿਆ ਕਿ ਹਲਕੇ ਦੇ ਸਰਕਲ ਮਮਦੋਟ ਤੋਂ ਪਰਮਿੰਦਰਜੀਤ ਸਿੰਘ ਡਿੰਪਲ ਅਤੇ ਸਰਕਲ ਟਿੱਬੀ ਕਲਾਂ ਤੋਂ ਚਰਨਜੀਤ ਸਿੰਘ ਪਿੰਡ ਹਜ਼ਾਰਾ ਸਿੰਘ ਵਾਲਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ |
ਇਸ ਦੌਰਾਨ ਪੀਰੂ ਵਾਲਾ ਤੋਂ ਜਸਵੰਤ ਸਿੰਘ, ਬਜੀਦਪੁਰ ਤੋਂ ਸਰਵਨ ਸਿੰਘ, ਮਲੱਵਾਲ ਤੋਂ ਗੁਰਮੀਤ ਸਿੰਘ, ਫ਼ਿਰੋਜ਼ਪੁਰ ਤੋਂ ਜੋਗਿੰਦਰ ਸਿੰਘ, ਹਰਾਜ਼ ਤੋਂ ਨਸੀਬ ਸਿੰਘ ਸੀਬਾ, ਸ਼ੇਰ ਖਾਂ ਵਾਲਾ ਤੋਂ ਕੁਲਬੀਰ ਸਿੰਘ, ਮੱੁਦਕੀ ਤੋਂ ਦਵਿੰਦਰ ਕੁਮਾਰ ਪਿੰਕਾ, ਤਲਵੰਡੀ ਭਾਈ ਤੋਂ ਹਰਜੀਤ ਸਿੰਘ ਰਾਜੂ, ਭਾਵੜਾਂ ਆਜ਼ਮ ਸ਼ਾਹ ਤੋਂ ਰਾਜ ਸਿੰਘ, ਫਰੀਦੇ ਵਾਲਾ ਤੋਂ ਵਿਰਸਾ ਸਿੰਘ ਅਤੇ ਸਰਕਲ ਚੰਦੜ ਤੋਂ ਜਗਰੂਪ ਸਿੰਘ 'ਤੇ ਸਰਕਲ ਝੋਕ ਹਰੀਹਰ ਤੋਂ ਅਬਲਟ ਸਿੰਘ ਬੱਬਾ ਨੂੰ ਪਾਰਟੀ ਦੁਆਰਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿਦੂ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਲੱਖੋਂ ਕਿ ਵਲੋਂ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਇਆ ਦਿੱਤੀਆਂ ਗਈਆਂ ਹਨ |
ਪਿਛਲੀ ਖ਼ਬਰ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਆਰਥਿਕ ਤਰੱਕੀ ਜ਼ਰੂਰੀ-ਅਜੇ ਪਾਲ ਸਿੰਘ ਬਰਾੜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਪ੍ਰਸ਼ੋਤਮ ਲਾਲ ਬਿੱਟੂ ਗਲਹੋਤਰਾ ਨੂੰ ਵਪਾਰ ਵਿੰਗ ਦਾ ਪ੍ਰਧਾਨ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।