ਜ਼ੀਰਾ, 10 ਜੂਨ (ਰਜਨੀਸ਼ ਕਥੂਰੀਆ)-ਪਾਵਰ ਕਾੱਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਅਪ੍ਰੈਟਿਸ ਲਾਈਨਮੈਨਾਂ 'ਤੇ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵਲੋਂ ਕੀਤੇ ਗਏ ਅੰਨੇ੍ਹ ਤਸ਼ੱਦਦ ਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ਸਬੰਧ ਵਿਚ ਜ਼ੀਰਾ ਵਿਖੇ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ (ਏਟਕ) ਡਵੀਜ਼ਨ ਜ਼ੀਰਾ ਦੇ ਡਵੀਜ਼ਨ ਪ੍ਰਧਾਨ ਲਖਵੀਰ ਸਿੰਘ ਸੁੱਖੇਵਾਲਾ,ਪੈਨਸ਼ਨਰ ਦੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਬੱਗੀ ਪਤਨੀ, ਸਰਕਲ ਆਗੂ ਬਲਦੇਵ ਸਿੰਘ ਮੋਗਾ, ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ, ਸਵਰਨ ਸਿੰਘ ਡਵੀਜ਼ਨ ਸਕੱਤਰ, ਸੁਰਜੀਤ ਸਿੰਘ ਗਿੱਲ ਮੱਲੋ ਕੇ, ਸਰਵਨ ਸਿੰਘ ਜੇ.ਈ. ਮਹਿੰਦਰ ਸਿੰਘ ਸੁੱਖੇਵਾਲਾ, ਮੋਹਨ ਸਿੰਘ ਗਾਦੜੀਵਾਲਾ, ਹਰਵੰਤ ਸਿੰਘ ਤਲਵੰਡੀ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਹੋਰ ਸਾਥੀ ਜੋ ਆਪਣੇ ਹੱਕਾਂ ਦੀ ਗੱਲ ਕਰਦੇ ਹਨ | ਉਹਨਾਂ ਨੂੰ ਕੁਝ ਦੇਣ ਦੀ ਬਜਾਏ ਉਹਨਾਂ ਉੱਪਰ ਪੁਲਿਸ ਰਾਹੀਂ ਤਸ਼ੱਦਦ ਕਰਵਾ ਰਹੀ ਹੈ | ਆਗੂਆਂ ਨੇ ਕਿਹਾ ਕਿ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਆਪਣੇ ਹੱਕ ਲੈ ਸਕਦੇ ਹਾਂ |