26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਜਰਨੈਲ ਸਿੰਘ ਗਾਬੜੀਆ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਕਤਾਰ ਲੰਬੀ ਹੋਣ ਲੱਗੀ

ਅਜੀਤ ਡੈਸਕ 12-06-2026
ਫਿਰੋਜ਼ਪੁਰ, 11 ਜੂਨ(ਸੁਖਵਿੰਦਰ ਸਿੰਘ)-ਫਿਰੋਜ਼ਪੁਰ ਦੇ ਵਾਸੀ ਨਿਊ ਆਜ਼ਾਦ ਨਗਰ ਦੇ ਰਹਿਣ ਵਾਲੇ ਇਕ ਵਿਅਕਤੀ ਜਰਨੈਲ ਸਿੰਘ ਗਾਬੜੀਆ ਪੁੱਤਰ ਧਰਮ ਸਿੰਘ ਜਿਸ ਨੇ ਕਿ ਲੋਕਾਂ ਨਾਲ ਸਰਕਾਰੀ ਨੌਕਰੀ ਲਗਵਾਉਣ, ਬਦਲੀਆਂ ਕਰਵਾਉਣ ਅਤੇ ਬੈਂਕ ਤੋਂ ਲੋਨ ਕਰਾਉਣ ਬਦਲੇ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਅੱਜ ਪੀੜਤਾਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲ ਕੇ ਇਸ ਵਿਅਕਤੀ ਦੇ ਜਦੋਂ ਕਾਰਨਾਮੇ ਦੱਸੇ ਗਏ ਤਾਂ ਭਾਵੁਕ ਹੋਏ ਲੋਕ ਜਿਨ੍ਹਾਂ ਵਿਚ ਦੋਸ਼ੀ ਦਾ ਇਕ ਸਕਾ ਭਰਾ ਵੀ ਸ਼ਾਮਿਲ ਸੀ ਨੇ ਕਿਹਾ ਕਿ ਇਸ ਵਿਅਕਤੀ ਨੇ ਆਪਣੀ ਸਕਿਆਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸ ਨਾਲ ਵੀ ਅਜੀਬ ਕਿਸਮ ਦੀ ਠੱਗੀ ਮਾਰੀ ਹੈ | ਜੋ ਅੱਜ ਸਮਾਜ ਸੇਵੀ ਜਥੇਬੰਦੀਆਂ ਵਲੋਂ ਦਿੱਤੇ ਜਾਂਦੇ ਰਾਸ਼ਨ ਨਾਲ ਗੁਜ਼ਾਰਾ ਕਰ ਰਹੀ ਹੈ ਅਤੇ ਇਕ ਤਰਸਯੋਗ ਹਾਲਤ ਦੇ ਮਕਾਨ ਵਿਚ ਰਹਿ ਰਹੀ ਹੈ ਭਰੋਸੇ ਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਜਰਨੈਲ ਸਿੰਘ ਗਾਬੜੀਆ ਵਲੋਂ ਲੋਕਾਂ ਨਾਲ ਮਾਰੀਆਂ ਠੱਗੀਆਂ ਦੇ ਲੋਕਾਂ ਦੀ ਕਤਾਰ ਦਿਨੋਂ ਦਿਨ ਲੰਬੀ ਹੁੰਦੀ ਜਾ ਰਹੀ ਹੈ ਅਤੇ ਉਹ ਵੀ ਕਾਰਵਾਈ ਕਰਵਾਉਣ ਲਈ ਉੱਚ ਅਫ਼ਸਰਾਂ ਨਾਲ ਸੰਪਰਕ ਕਰ ਰਹੇ ਹਨ | ਐਸ.ਐਸ.ਪੀ. ਨੇ ਪੀੜਤਾਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਹੀ ਦੋਸ਼ੀ ਵਿਰੁੱਧ ਪੜਤਾਲ ਕਰਕੇ ਕਾਰਵਾਈ ਜਾਵੇਗੀ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ | ਇੱਥੇ ਇਹ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੀੜਤਾਂ ਨੇ ਇਸ ਦੋਸ਼ੀ ਵਿਰੁੱਧ ਕਾਰਵਾਈ ਕਰਵਾਉਣ ਲਈ ਦਰਖਾਸਤਾਂ ਦਿੱਤੀਆਂ ਸਨ, ਪਰ ਇਹ ਪੁਲਿਸ ਦੀ ਮਿਲੀ ਭੁਗਤ ਨਾਲ ਬਚਦਾ ਆ ਰਿਹਾ ਸੀ, ਪਰ ਹੁਣ ਪੀੜਤਾ ਦੀ ਹਮਾਇਤ ਵਿਚ ਸਿੱਖ ਜਥੇਬੰਦੀਆਂ ਵੀ ਮਿੱਤਰ ਆਈਆਂ ਹਨ | ਜਿਸ ਨਾਲ ਪੀੜਤਾਂ ਨੂੰ ਇਨਸਾਫ ਮਿਲਣ ਦੀ ਕਿਰਨ ਜਾਗੀ ਹੈ |
ਪਿਛਲੀ ਖ਼ਬਰ 4 ਲੱਖ 90 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਹੂਲਤਾਂ ਦੇ ਮੱਦੇਨਜ਼ਰ ਨੂੰ ਮੁੱਖ ਰੱਖ ਕੇ ਕਿਸਾਨ ਵੱਧ ਤੋਂ ਵੱਧ ਫਾਰਮਰ ਰਜਿਸਟਰੇਸ਼ਨ ਕਰਵਾਉਣ-ਮੁੱਖ ਖੇਤੀਬਾੜੀ ਅਫਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।