ਮੱਖੂ, 16 ਜੂਨ (ਕੁਲਵਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਹੋਈ ਗੜ੍ਹੇਮਾਰੀ ਕਾਰਨ ਕਿਸਾਨਾ ਦੀ ਖ਼ਰਾਬ ਹੋਈ ਫ਼ਸਲ ਦੀ ਸਹਾਇਤਾ ਲਈ ਹਲਕਾ ਜ਼ੀਰਾ ਦੇ ਹਲਕਾ ਇੰਚਾਰਜ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਅਤੇ ਸਾਰੇ ਸਰਕਲ ਪ੍ਰਧਾਨ ਅਤੇ ਵਰਕਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਉਪਰਾਲਾ ਕੀਤਾ ਗਿਆ। ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜ਼ੀਰਾ ਅਗਵਾਈ ਹੇਠ ਪੀੜਤ ਕਿਸਾਨਾਂ ਦੀ ਮਦਦ ਲਈ 320 ਤੋੜੇ ਕਣਕ ਮਲੋਟ ਹਲਕੇ ਵਿਚ ਭੇਜੀ ਗਈ। ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜ਼ੀਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਵਾਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਜਦ ਵੀ ਕੋਈ ਕਿਸੇ ਤੇ ਆਫ਼ਤ ਆਉਂਦੀ ਹੈ ਤਾਂ ਅਕਾਲੀ ਦਲ ਨੇ ਹਮੇਸ਼ਾ ਪਹਿਲ ਕਦਮੀ ਕੀਤੀ ਹੈ। ਇਸ ਮੌਕੇ ਸਰਕਲ ਪ੍ਰਧਾਨ ਜਸਵੰਤ ਸਿੰਘ ਸੋਭਾ ਰਸੂਲਪੁਰ,ਯੂਥ ਆਗੂ ਚਿਤਵੀਰ ਸਿੰਘ, ਜਥੇਦਾਰ ਸਾਰਜ ਸਿੰਘ ਸਭਰਾ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਬੰਬ,ਸੁਖਮੰਦਰ ਸਿੰਘ ਸੁਸ਼ਕ,ਜਸਪਾਲ ਸਿੰਘ ਤਲਵੰਡੀ ਨਿਪਾਲਾਂ, ਨਛੱਤਰ ਸਿੰਘ ਸੰਧੂ,ਸੀਨੀਅਰ ਅਕਾਲੀ ਆਗੂ, ਗੁਰਧਿਆਨ ਸਿੰਘ ਸਨੇਰ, ਕਰਮਜੀਤ ਸਿੰਘ ਸਨੇਰ,ਗਗਨਦੀਪ ਸਿੰਘ ਬੂਹ ਯੂਥ ਆਗੂ,ਸਰਕਲ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿਜ,ਜਸਵਿੰਦਰ ਸਿੰਘ ਭੁੱਲਰ ਬਲਕਾਰ ਸਿੰਘ ਹਲਕਾ ਪ੍ਰਧਾਨ ਬੀ ਸੀ ਵਿੰਗ,ਕੁਲਦੀਪ ਸਿੰਘ ਯੂਥ ਸਰਕਲ ਪ੍ਰਧਾਨ,ਸੁਖਵਿੰਦਰ ਸਿੰਘ ਸੁੱਖ ਜੌੜਾ ਸੀਨੀਅਰ ਅਕਾਲੀ ਆਗੂ, ਸਰਬਜੀਤ ਸਿੰਘ ਬੂਹ ਮਨਜੀਤ ਸਿੰਘ ਸਨੇਰ, ਬਹਾਦਰ ਸਿੰਘ ਹਰਦਾਸਾ, ਗੋਲਡੀ ਵਿਰਕਾਂ ਵਾਲੀ,ਰਵਿੰਦਰ ਸਿੰਘ ਲਾਡੀ ਨੂਰਪੁਰ, ਜਤਿੰਦਰ ਸਿੰਘ ਸਿੱਧੂ,ਹਰਪ੍ਰੀਤ ਸਿੰਘ ਬਹਿਕਾਂ,ਹਰਪ੍ਰੀਤ ਸਿੰਘ ਵਾੜਾ ਵਰਿਆਮ,ਸੁਖਦੇਵ ਸਿੰਘ ਹਾਮਦ ਵਾਲਾ,ਜਗਮੀਤ ਸਿੰਘ ਬੂਈਆਂ ਵਾਲਾ,ਸੁਖਜੀਤ ਸਿੰਘ,ਬੋਹੜ ਸਿੰਘ,ਲਖਬੀਰ ਸਿੰਘ ਕਿੱਲੀ ਗੁੱਦਾ,ਸੁਖਜਿੰਦਰ ਸਿੰਘ, ਸੁਖਜੀਤ ਸਿੰਘ,ਹਰਪ੍ਰੀਤ ਸਿੰਘ ਸੁਧਾਰਾ,ਅਜੈ ਐਸਓਆਈ,ਹਰਪਾਲ ਸਿੰਘ,ਸੁਖਵੰਤ ਸਿੰਘ, ਮਨਜੀਤ ਸਿੰਘ,ਨਿਸ਼ਾਨ ਸਿੰਘ,ਕਾਰਜ ਸਿੰਘ ਮੱਲੂਵਾਲੀਏ ਵਾਲਾ,ਦਿਲਬਾਗ ਸਿੰਘ ਯੂਥ ਆਦਿ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।