02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ਆਗੂਆਂ ਦੇ ਯਤਨਾਂ ਸਦਕਾ ਬਿਜਲੀ ਦੀ ਸਮੱਸਿਆ ਦਾ ਹੋਇਆ ਹੱਲ

ਅਜੀਤ ਡੈਸਕ 04-07-2026
ਮੱਖੂ, 3 ਜੁਲਾਈ (ਕੁਲਵਿੰਦਰ ਸਿੰਘ ਸੰਧੂ)-ਜਰਨੈਲ ਸਿੰਘ ਮੱਖੂ ਜ਼ਿਲ੍ਹਾ ਜਨਰਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਜੋਗੇਵਾਲਾ ਅਤੇ ਜਰਨੈਲ ਸਿੰਘ ਮੱਖੂ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਮੂਹ ਆਗੂਆਂ ਅਤੇ ਵਰਕਰਾਂ ਦੇ ਯਤਨਾਂ ਸਦਕਾ ਗੁਰਾਲੀ ਫੀਡਰ ਵੀ ਛੋਟੇ ਟਰਾਂਸਫ਼ਾਰਮਰ ਹੋਣ ਕਾਰਨ ਬਿਜਲੀ ਦੇ ਵੱਡੇ ਵੱਡੇ ਘਟਨਾ ਕਾਰਨ ਕਿਸਾਨ ਅਤੇ ਖਪਤਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਨ੍ਹਾਂ ਆਗੂਆਂ ਅਤੇ ਵਰਕਰਾਂ ਦੀ ਯਤਨਾਂ ਸਦਕਾ ਇਸ ਗੁਰਾਲੀ ਗ੍ਰੇਡ ਵਿਚ ਵੱਡਾ ਟਰਾਂਸਫ਼ਾਰਮਰ ਕਰਵਾ ਦਿੱਤਾ ਗਿਆ। ਜਿਸ ਨਾਲ ਕਿਸਾਨਾਂ ਅਤੇ ਖਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਅਤੇ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦਾ ਧੰਨਵਾਦ ਕੀਤਾ। ਇਸ ਮੌਕੇ ਜਤਿੰਦਰ ਸਿੰਘ ਜਿੱਲ੍ਹਾ ਪ੍ਰਧਾਨ ਜਰਨੈਲ ਸਿੰਘ ਮੱਖੂ ਜ਼ਿਲ੍ਹਾ ਜਨਰਲ ਸਕੱਤਰ, ਗੁਰਮੀਤ ਸਿੰਘ ਜਿੱਲ੍ਹਾ ਮੀਤ ਪ੍ਰਧਾਨ, ਡਾ.ਸੁਖਚੈਨ ਸਿੰਘ, ਰਵਿੰਦਰ ਸਿੰਘ ਖ਼ਜ਼ਾਨਚੀ ਮੱਖੂ, ਕੁਲਦੀਪ ਸਿੰਘ, ਨਵਜੋਤ ਸਿੰਘ, ਗੁਰਵਿੰਦਰ ਸਿੰਘ, ਜਗਜੀਤ ਸਿੰਘ, ਸਾਰਜ ਸਿੰਘ, ਅਰਮਾਨ ਸਿੰਘ, ਗੁਰਜੀਤ ਸਿੰਘ ਜੋਗੇਵਾਲਾ, ਗੁਰਨੈਬ ਸਿੰਘ, ਜੱਜ ਸਿੰਘ,ਅਵਤਾਰ ਸਿੰਘ ਜੋਗੇਵਾਲਾ, ਸਤਨਾਮ ਸਿੰਘ, ਕੁਲਦੀਪ ਸਿੰਘ, ਮਿਲਖਾ ਸਿੰਘ, ਬਖ਼ਸ਼ੀਸ਼ ਸਿੰਘ, ਸੁਖਦੇਵ ਸਿੰਘ ਨਿਰਮਲ ਸਿੰਘ, ਕਵਰਜੀਤ ਸਿੰਘ ਭੁੱਲਰ, ਨਿਰਵੈਰ ਸਿੰਘ, ਹਰਪ੍ਰੀਤ ਸਿੰਘ ਭੁੱਲਰ ਆਦਿ ਨੇ ਅਹਿਮ ਯੋਗਦਾਨ ਅਦਾ ਕੀਤਾ ਜਿਸ ਦੀ ਬਦੌਲਤ ਬਿਜਲੀ ਦੀ ਸਮੱਸਿਆ ਦਾ ਹੱਲ ਹੋ ਸਕਿਆ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਗੁਰੂਹਰਸਹਾਏ ਵਿਖੇ ਰੋਸ ਰੈਲੀ ਅਗਲੀ ਖ਼ਬਰ ਡੇਰਾ ਸ੍ਰੀ ਭਜਨਗੜ੍ਹ ਸਾਹਿਬ ਵਿਖ਼ੇ 10 ਅਖੰਡ ਪਾਠਾਂ ਦੇ ਭੋਗ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।