11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਡੀ.ਸੀ.ਐੱਮ. ਦੇ 80 ਸਾਲ: ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਸੰਸਥਾਪਕ ਐੱਮ.ਆਰ. ਦਾਸ ਦਾ ਆਦਮਕੱਦ ਬੁੱਤ ਸਥਾਪਤx

ਅਜੀਤ ਡੈਸਕ 05-07-2026
ਫ਼ਿਰੋਜ਼ਪੁਰ, 4 ਜੁਲਾਈ (ਗੁਰਿੰਦਰ ਸਿੰਘ)-ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ 80 ਸਾਲ ਪੂਰੇ ਹੋਣ ਮੌਕੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਖੇ ਕਰਵਾਏ ਗਏ ਵੈਲੀਡਿਕਟਰੀ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਥਾਪਕ ਅਤੇ ਮਹਾਨ ਸਿੱਖਿਆ ਸ਼ਾਸਤਰੀ ਐੱਮ.ਆਰ. ਦਾਸ ਦੀ 111ਵੀਂ ਜਨਮ ਵਰ੍ਹੇਗੰਢ ਮੌਕੇ ਸਥਾਪਤ ਕੀਤੇ ਗਏ ਐੱਮ.ਆਰ. ਦਾਸ ਮੈਮੋਰੀਅਲ ਦਾ ਉਦਘਾਟਨ ਕੀਤਾ। ਇਸ ਮੈਮੋਰੀਅਲ ਰਾਹੀਂ ਸਿੱਖਿਆ ਦੇ ਖੇਤਰ ਵਿਚ ਐੱਮ.ਆਰ. ਦਾਸ ਦੇ ਅਮੁੱਲ ਯੋਗਦਾਨ ਨੂੰ ਸਦੀਵੀ ਯਾਦਗਾਰ ਬਣਾਇਆ ਗਿਆ ਹੈ। ਸਮਾਗਮ ਵਿਚ ਵਿਧਾਇਕ ਰਣਬੀਰ ਸਿੰਘ ਭੁੱਲਰ ਤੇ ਫ਼ੌਜਾਂ ਸਿੰਘ ਸਰਾਰੀ, ਡੀ.ਆਈ.ਜੀ ਸਨੇਹਦੀਪ ਸ਼ਰਮਾ, ਐੱਸਐੱਸਪੀ ਭੁਪਿੰਦਰ ਸਿੰਘ, ਸਕੂਲ ਸਮੂਹ ਦੇ ਚੇਅਰਪਰਸਨ ਕਾਂਤਾ ਗੁਪਤਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ, ਜਦਕਿ ਸਮਾਗਮ ਦੀ ਪ੍ਰਧਾਨਗੀ ਡੀ.ਸੀ.ਐਮ ਗਰੁੱਪ ਦੇ ਸੀ.ਈ.ਓ ਡਾ. ਅਨਿਰੁਧ ਗੁਪਤਾ ਨੇ ਕੀਤੀ। ਐਨ.ਸੀ.ਸੀ ਕੈਡਿਟਾਂ ਨੇ ਮੁੱਖ ਮਹਿਮਾਨ ਨੂੰ ਗਾਰਡ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਵਿਚ ਸਥਿਤ ਹੋਣ ਦੇ ਬਾਵਜੂਦ ਡੀ.ਸੀ.ਐਮ ਗਰੁੱਪ ਨੇ ਸਿੱਖਿਆ ਦੇ ਖੇਤਰ ਵਿਚ ਰਾਸ਼ਟਰੀ ਪੱਧਰ ’ਤੇ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਸਿੱਖਿਆ ਸੰਸਥਾ ਕਾਇਮ ਕਰਨਾ ਮਾਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਡਾ.ਅਨਿਰੁਧ ਗੁਪਤਾ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡੀ.ਸੀ.ਐਮ ਗਰੁੱਪ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ, ਸਕਿੱਲ ਡਿਵੈਲਪਮੈਂਟ, ਰੋਬੋਟਿਕਸ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਨਾਲ ਜੋੜ ਕੇ ਭਵਿੱਖ ਦੀਆਂ ਚੁਨੌਤੀਆਂ ਲਈ ਤਿਆਰ ਕਰ ਰਿਹਾ ਹੈ।ਇਸ ਮੌਕੇ ਡਾ.ਅਨਿਰੁਧ ਗੁਪਤਾ ਨੇ ਕਿਹਾ ਕਿ 1946 ਵਿਚ ਐੱਮ.ਆਰ. ਦਾਸ ਵਲੋਂ ਸ਼ੁਰੂ ਕੀਤਾ ਗਿਆ ਸਿੱਖਿਆ ਦਾ ਇਹ ਸਫ਼ਰ ਅੱਜ 80 ਸਾਲਾਂ ਬਾਅਦ ਵੀ ਉਸੇ ਸਮਰਪਣ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਜਾਰੀ ਹੈ। ਅੰਤ ਵਿਚ ਚੀਫ਼ ਆਪਰੇਟਿੰਗ ਅਫ਼ਸਰ ਰਿਟਾਇਰਡ ਮੇਜਰ ਜਨਰਲ ਵੀਰ ਭੱਟ ਨੇ ਸਾਰਿਆਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਅਰੁਣ ਨਾਰੰਗ ਨੇ ਪਿੰਡ ਗਿੱਦੜਾਂ ਵਾਲੀ ਅਤੇ ਪੰਜਾਵਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀ ਸਮੇਂ ਸਿਰ ਰਾਸ਼ੀ ਨਾ ਮਿਲਣ ’ਤੇ ਹੋ ਰਹੇ ਹਨ ਭਾਰੀ ਖੱਜਲ-ਖ਼ੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।