06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਰੱਖੜੀ ਮੌਕੇ ਡਾਕ ਵਿਭਾਗ ਦਾ ਵੱਡਾ ਫ਼ੈਸਲਾ ਐਤਵਾਰ ਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹਣਗੇ ਚੁਣੀਦੇ ਡਾਕਘਰ

ਅਜੀਤ ਡੈਸਕ 07-07-2026
ਫ਼ਿਰੋਜ਼ਪੁਰ, 6 ਜੁਲਾਈ (ਰਾਕੇਸ਼ ਚਾਵਲਾ)-ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦਿਆਂ ਭਾਰਤੀ ਡਾਕ ਵਿਭਾਗ ਨੇ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਫ਼ਿਰੋਜ਼ਪੁਰ ਡਾਕ ਮੰਡਲ ਅਧੀਨ 15 ਜੁਲਾਈ ਤੋਂ 28 ਅਗਸਤ 2026 ਤੱਕ ਚੁਣੀਦੇ ਡਾਕਘਰ ਐਤਵਾਰ ਅਤੇ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ, ਤਾਂ ਜੋ ਰੱਖੜੀਆਂ ਅਤੇ ਹੋਰ ਡਾਕ ਸਮੇਂ ਸਿਰ ਭੇਜੀ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੋਸਟ ਆਫ਼ਿਸ ਫ਼ਿਰੋਜ਼ਪੁਰ ਡਿਵੀਜ਼ਨ ਦੇ ਸੁਪਰਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਡਾਕਘਰਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਰੱਖੜੀ ਮੇਲ ਬੁਕਿੰਗ ਦੀ ਵਿਸ਼ੇਸ਼ ਸਹੂਲਤ ਉਪਲਬਧ ਹੋਵੇਗੀ। ਵਿਭਾਗ ਵਲੋਂ ਡਾਕ ਬੁਕਿੰਗ ਦੇ ਨਾਲ-ਨਾਲ ਲੋੜੀਂਦੀਆਂ ਹੋਰ ਸੇਵਾਵਾਂ ਵੀ ਜਾਰੀ ਰਹਿਣਗੀਆਂ। ਇਹ ਵਿਸ਼ੇਸ਼ ਸੇਵਾ ਫ਼ਿਰੋਜ਼ਪੁਰ ਹੈੱਡ ਪੋਸਟ ਆਫ਼ਿਸ (ਛਾਉਣੀ), ਫ਼ਿਰੋਜ਼ਪੁਰ ਸਿਟੀ ਉਪ ਡਾਕਘਰ, ਜ਼ੀਰਾ ਉਪ ਡਾਕਘਰ, ਜਲਾਲਾਬਾਦ (ਪੱਛਮੀ) ਉਪ ਡਾਕਘਰ, ਫ਼ਾਜ਼ਿਲਕਾ ਉਪ ਡਾਕਘਰ ਅਤੇ ਅਬੋਹਰ ਉਪ ਡਾਕਘਰ ਵਿਚ ਉਪਲਬਧ ਹੋਣਗੀਆਂ। ਰਵੀ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੱਖੜੀ ਮੌਕੇ ਵੱਧ ਰਹੀ ਡਾਕ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਿਸ਼ੇਸ਼ ਸਹੂਲਤ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ, ਤਾਂ ਜੋ ਰੱਖੜੀਆਂ ਸਮੇਂ ਸਿਰ ਆਪਣੇ ਮੰਜ਼ਿਲ ਤੱਕ ਪਹੁੰਚ ਸਕਣ।
ਪਿਛਲੀ ਖ਼ਬਰ ਉਰਦੂ ਆਮੋਜ਼ ਸਿਖਲਾਈ ਕੋਰਸ ਦੇ ਦਾਖ਼ਲੇ ਦੀ ਆਖਰੀ ਮਿਤੀ 15 ਜੁਲਾਈ ਤੱਕ ਵਧਾਈ ਅਗਲੀ ਖ਼ਬਰ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।