11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਸਦਾ ਰਹੇ ਪੰਜਾਬ ਐਸੋਸੀਏਸ਼ਨ ਨੇ ਕੀਤੀ ਕੰਨਿਆ ਸਕੂਲ ’ਚ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ

ਅਜੀਤ ਡੈਸਕ 22-07-2026
ਜ਼ੀਰਾ, 21 ਜੁਲਾਈ (ਹਰਜੀਤ ਸਿੰਘ ਗਿੱਲ)-ਸ਼ਹੀਦ ਗੁਰਦਾਸ ਰਾਮ ਸਰਕਾਰੀ ਸਕੂਲ ਲੜਕੀਆਂ ਜ਼ੀਰਾ ਵਿਖੇ ਵੱਸਦਾ ਰਹੇ ਪੰਜਾਬ ਸਪੋਰਟਸ ਐਂਡ ਵੈਲਫੇਅਰ ਐਸੋਸੀਏਸ਼ਨ ਜ਼ੀਰਾ ਵਲੋਂ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਅਗਵਾਈ ਵਿਚ 98 ਫ਼ੀਸਦੀ ਨੰਬਰ ਲੈਣ ਵਾਲੀ ਸ਼ੀਤਲ ਸ਼ਰਮਾ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਇਕ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਅਤੇ ਬੇਟੀ ਕੋਮਲ ਸ਼ਰਮਾ ਨੂੰ ਉਸ ਦੀ ਅਗਲੇਰੀ ਪੜ੍ਹਾਈ ਬੀ.ਏ ਵਾਸਤੇ ਕਾਲਜ ਦੇ ਪਹਿਲੇ ਸਮੈਸਟਰ ਦੀ ਫ਼ੀਸ ਐਸੋਸੀਏਸ਼ਨ ਵਲੋਂ ਦਿੱਤੀ ਗਈ । ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹੂਜਾ ਨੇ ਥੋੜੇ ਪਰ ਕੀਮਤੀ ਸ਼ਬਦਾਂ ਨਾਲ ਸਮਾਗਮ ਨੂੰ ਸੰਬੋਧਨ ਕੀਤਾ। ਪਰਮਜੀਤ ਸਿੱਧੂ ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਆਏ ਪਤਵੰਤਿਆਂ ਸੱਜਣਾਂ ਦਾ ਧੰਨਵਾਦ ਕੀਤਾ । ਇਸ ਮੌਕੇ ਸਮਾਗਮ ਵਿਚ ਕੁਲਜੀਤ ਸਿੰਘ ਭਿੰਡਰ , ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ, ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ ਜ਼ੀਰਾ ਵਿਕਾਸ ਪਰਿਸ਼ਦ, ਵਿਨੇ ਚੌਧਰੀ, ਸੁਮਿਤ ਨਰੂਲਾ, ਪ੍ਰਿੰਸੀਪਲ ਕੁਲਭੂਸ਼ਨ ਗੁਪਤਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੰਮ ਛੋੜ ਹੜਤਾਲ ਦੌਰਾਨ ਸਫ਼ਾਈ ਸੇਵਕਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਪਿੰਡ ਰਹਿਮੇ ਸ਼ਾਹ ਬੋਦਲਾ ਵਿਖੇ ਕਰਵਾਇਆ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਪੰਜੇ ਕੇ ਉਤਾੜ ਦੇ ਸਰਪੰਚ ਰਮੇਸ਼ ਕੁਮਾਰ ਸੋਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।