10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਵਿਭਾ ਬਾਂਸਲ ਅਖਿਲ ਭਾਰਤੀ ਅੱਗਰਵਾਲ ਸਭਾ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਬਣੇ

ਅਜੀਤ ਡੈਸਕ 27-07-2026
ਜ਼ੀਰਾ, 26 ਜੁਲਾਈ (ਰਜਨੀਸ਼ ਕਥੂਰੀਆ)-ਜ਼ੀਰਾ ਸ਼ਹਿਰ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਅਖਿਲ ਭਾਰਤੀ ਅਗਰਵਾਲ ਸਭਾ ਪੰਜਾਬ ਦੀ ਮਹਿਲਾ ਇਕਾਈ ਨੂੰ ਹੋਰ ਮਜ਼ਬੂਤ ਅਤੇ ਗਤੀਸ਼ੀਲ ਬਣਾਉਣ ਦੇ ਮੰਤਵ ਨਾਲ ਜ਼ੀਰਾ ਦੀ ਸਮਾਜ ਸੇਵਿਕਾ ਸ਼੍ਰੀਮਤੀ ਵਿਭਾ ਬਾਂਸਲ ਧਰਮ ਪਤਨੀ ਐਡਵੋਕੇਟ ਵਿਜੇ ਬਾਂਸਲ ਨੂੰ ਪੰਜਾਬ ਮਹਿਲਾ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਅਖਿਲ ਭਾਰਤੀ ਅੱਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਡਾ. ਸੁਰਿੰਦਰ ਅੱਗਰਵਾਲ ਦੀ ਅਗਵਾਈ ਹੇਠ ਪ੍ਰਦੇਸ਼ ਦੇ ਸਮੂਹ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਕੀਤੀ ਗਈ। ਇਸ ਦੇ ਨਾਲ ਹੀ ਸ਼੍ਰੀਮਤੀ ਸਾਕਸ਼ੀ ਗੁਪਤਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਮਹਿਲਾ ਵਿੰਗ ਦੇ ਪ੍ਰਦੇਸ਼ ਮਹਾਂ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਸ਼੍ਰੀਮਤੀ ਵਿਭਾ ਬਾਂਸਲ ਪਿਛਲੇ ਕਈ ਸਾਲਾਂ ਤੋਂ ਅੱਗਰਵਾਲ ਸਮਾਜ ਅਤੇ ਮਹਿਲਾ ਅੱਗਰਵਾਲ ਸਭਾ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ। ਇਸ ਨਿਯੁਕਤੀ ਤੇ ਅੱਗਰਵਾਲ ਸਭਾ ਜ਼ੀਰਾ ਦੇ ਪ੍ਰਧਾਨ ਨਵੀਨ ਅੱਗਰਵਾਲ, ਐਡਵੋਕੇਟ ਵਿਜੇ ਬਾਂਸਲ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਮੀਤ ਪ੍ਰਧਾਨ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ ਸੁਖਦੇਵ ਬਿੱਟੂ ਵਿੱਜ, ਸੁਰਿੰਦਰ ਗੁਪਤਾ, ਕ੍ਰਿਸ਼ਨ ਬਾਂਸਲ, ਐਡਵੋਕੇਟ ਸੁਰਿੰਦਰ ਸਿੰਗਲਾ, ਕੇ. ਕੇ. ਗੁਪਤਾ, ਨਰੇਸ਼ ਬਾਂਸਲ, ਸਤਪਾਲ ਗੋਇਲ, ਰਾਜਾ ਗਰਗ ਅਤੇ ਰਾਮ ਜੀ ਦਾਸ ਨੇ ਵੀ ਵਿਭਾ ਬਾਂਸਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਨਿਯੁਕਤੀ ਨਾਲ ਸਮੁੱਚੇ ਅੱਗਰਵਾਲ ਸਮਾਜ ਦਾ ਮਾਣ ਵਧਿਆ ਹੈ ਅਤੇ ਉਹ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੱਲਾਂਵਾਲਾ ਵਿਖੇ ਪੁਲਿਸ ਜਬਰ ਦੇ ਵਿਰੋਧ ’ਚ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਪੰਜਾਬ ਸਰਕਾਰ ਪੈਨਸ਼ਨਰਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰੇ-ਕੰਬੋਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।