07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਾਬਾ ਕਰਮਦੀਨ ਮੋਹਨ ਕੇ ਉਤਾੜ ਦਾ ਮੇਲਾ ਅੱਜ

ਅਜੀਤ ਡੈਸਕ 28-07-2026
ਗੋਲੂ ਕਾ ਮੋੜ, 27 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਬਾਬਾ ਕਰਮਦੀਨ ਦੀ ਯਾਦ ਵਿਚ ਸਾਲਾਨਾ ਮੇਲਾ ਅੱਜ 13 ਸਾਵਣ 28 ਜੁਲਾਈ ਮੰਗਲਵਾਰ ਨੂੰ ਪਿੰਡ ਮੋਹਨ ਕੇ ਉਤਾੜ ਵਿਖੇ ਸੋਢੀ ਪਰਿਵਾਰ ਦੀ ਅਗਵਾਈ ਵਿਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਲਗਾਇਆ ਜਾ ਰਿਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਇਹ ਮੇਲਾ ਸੋਢੀ ਪਰਿਵਾਰ ਦੇ ਮੁਖੀ ਸਵਰਗੀ ਹਰਦੀਪ ਸਿੰਘ ਸੋਢੀ ਦੀ ਅਗਵਾਈ ਵਿਚ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਅਤੇ ਹੁਣ ਉਨਾਂ ਦੇ ਬੇਟੇ ਜਸਦੀਪ ਸਿੰਘ ਸੋਢੀ ਸੇਵਾ ਨਿਭਾ ਰਹੇ ਹਨ। ਉਹਨਾਂ ਦੱਸਿਆ ਕਿ ਹਰ ਸਾਲ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਸ ਮੇਲੇ ਦੇ ਮੁੱਖ ਮਹਿਮਾਨ ਹੁੰਦੇ ਹਨ ਅਤੇ ਵੱਡੀਆਂ ਸੇਵਾਵਾਂ ਦੇ ਕੇ ਜਾਂਦੇ ਹਨ। ਉਨਾਂ ਦੱਸਿਆ ਸੰਗਤਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਛਿੰਦਾ ਸ਼ੋਕੀ ਅਤੇ ਪ੍ਰਵੀਨ ਦਰਦੀ ਅਤੇ ਹੋਰ ਵੀ ਕਈ ਗਾਇਕ ਪਹੁੰਚ ਰਹੇ ਹਨ। ਸ਼ਾਮ 5 ਵਜੇ ਕਬੱਡੀ ਦੇ ਮੈਚ ਵੀ ਕਰਵਾਏ ਜਾਣਗੇ, ਜਿਸ ਵਿੱਚ ਨਾਮੀ ਭਲਵਾਨਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਤੇ ਹਾਜ਼ਰ ਸੰਗਤਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣਗੀਆਂ। ਮੇਲੇ ਦੌਰਾਨ ਪ੍ਰਬੰਧਕਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਜਸਬੀਰ ਸਿੰਘ, ਮਾਸਟਰ ਜੀਵਨ ਸਿੰਘ, ਡਾ. ਗੁਰਚਰਨ ਸਿੰਘ, ਜੀਤ ਸਿੰਘ ਪ੍ਰਧਾਨ ਕਰਨ ਸਹੋਤਾ, ਸੁਰਜੀਤ ਮੁਨੀਮ, ਪਿਆਰਾ ਸਿੰਘ ਪੀ.ਡਬਲਯੂ.ਡੀ, ਬੱਬੂ ਲਾਈਨ ਮੈਨ ਆਦਿ ਕਮੇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਅੰਕੁਸ਼ ਮੁਟਨੇਜਾ ਬਣੇ ਜਲਾਲਾਬਾਦ ਨਗਰ ਕੌਂਸਲ ਦੇ ਪ੍ਰਧਾਨ ਅਗਲੀ ਖ਼ਬਰ ਪਿੰਡ ਭਾਲਾ ਫਰਾਇਆ ਮੱਲ ਅਤੇ ਚੁਗਤੇ ਵਾਲਾ ਵਿਖੇ ਦਿਖਾਈ ਗਈ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।