12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਾਬਾ ਕਰਮਦੀਨ ਦੀ ਯਾਦ ’ਚ ਪਿੰਡ ਮੋਹਨ ਕੇ ਉਤਾੜ ਕੇ ਵਿਖੇ ਲਗਾਇਆ ਸਾਲਾਨਾ ਮੇਲਾ ਮੁੱਖ ਮਹਿਮਾਨ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ ਸ਼ਿਰਕਤ ਅਤੇ ਪ੍ਰਬੰਧਕਾਂ ਨੂੰ 51 ਹਜ਼ਾਰ ਦੀ ਸਹਿਯੋਗ ਰਾਸ਼ੀ ਸੌਂਪੀ

ਅਜੀਤ ਡੈਸਕ 29-07-2026
ਗੋਲੂ ਕਾ ਮੋੜ, 28 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਬਾਬਾ ਕਰਮਦੀਨ ਦੀ ਯਾਦ ਵਿਚ ਸਾਲਾਨਾ ਮੇਲਾ ਪਿੰਡ ਮੋਹਨ ਕੇ ਉਤਾੜ ਵਿਖੇ ਸੋਢੀ ਪਰਿਵਾਰ ਦੀ ਅਗਵਾਈ ਵਿਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਮੇਲੇ ਵਿਚ ਇਲਾਕੇ ਤੋਂ ਇਲਾਵਾ ਦੂਰ ਦੁਰਾਡੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਰਕਤ ਕੀਤੀ ਅਤੇ ਪੀਰ ਦੀ ਦਰਗਾਹ ’ਤੇ ਚਾਦਰ ਚੜ੍ਹਾ ਕੇ ਮੇਲੇ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਮੁੱਖ ਮਹਿਮਾਨ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਮੇਲੇ ’ਚ ਹਾਜ਼ਰ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਅਤੇ ਪ੍ਰਬੰਧਕਾਂ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ। ਪ੍ਰਬੰਧਕਾਂ ਵਲੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਆਏ ਹੋਏ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਰਾਣਾ ਸੋਢੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ’ਤੇ ਵਿਕਸਤ ਰਹਿ ਕੇ ਪੰਜਾਬ ਦੇ ਮੇਲਿਆਂ ਨੂੰ ਭੁੱਲਦੀ ਜਾ ਰਹੀ ਹੈ ਜੇਕਰ ਸਮਾਂ ਰਹਿੰਦੇ ਹਨ ਇਨ੍ਹਾਂ ਮੇਲਿਆਂ ਦੀ ਸੰਭਾਲ ਨਾ ਕੀਤੀ ਤਾਂ ਜਲਦ ਹੀ ਮੇਲੇ ਅਲੋਪ ਹੋ ਜਾਣਗੇ। ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਸੋਢੀ ਪਰਿਵਾਰ ਦੇ ਮੁਖੀ ਸਵਰਗੀ ਗੁਰੂ ਹਰਦੀਪ ਸਿੰਘ ਸੋਢੀ ਅਗਵਾਈ ਵਿਚ ਪਿਛਲੇ ਲੰਬੇ ਸਮੇਂ ਤੋਂ 13 ਸਾਵਣ ਨੂੰ ਲਗਾਇਆ ਜਾਂਦਾ ਹੈ ਅਤੇ ਹੁਣ ਉਨ੍ਹਾਂ ਦੇ ਬੇਟੇ ਜਸਦੀਪ ਸਿੰਘ ਸੋਢੀ ਸੇਵਾ ਨਿਭਾ ਰਹੇ ਹਨ। ਮੇਲੇ ਦੀ ਰੌਣਕ ਵਧਾਉਣ ਅਤੇ ਸੰਗਤਾਂ ਦੇ ਮਨੋਰੰਜਨ ਲਈ ਪ੍ਰਸਿੱਧ ਗਾਇਕ ਛਿੰਦਾ ਸ਼ੌਂਕੀ ਐਂਡ ਪਾਰਟੀ ਨੇ ਸ਼ਿਰਕਤ ਕੀਤੀ ਅਤੇ ਆਪਣੇ ਮਕਬੂਲ ਕੀਤਾ ਰਾਹੀਂ ਹਾਜ਼ਰ ਸੰਗਤਾਂ ਦਾ ਮਨੋਰੰਜਨ ਕੀਤਾ। ਇਸ ਮੇਲੇ ਦੌਰਾਨ ਮੇਰਾ ਪਰਿਵਾਰ ਵੈਲਫੇਅਰ ਸੋਸਾਇਟੀ ਵਲੋਂ ਖ਼ੂਨ ਦਾਨ ਕੈਂਪ ਲਗਾਇਆ ਗਿਆ। ਗੁਰੂ ਕਾ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ। ਇਸ ਮੌਕੇ ਸਾਬਕਾ ਸਰਪੰਚ ਜਸਬੀਰ ਸਿੰਘ, ਰਾਜ ਕੁਮਾਰ ਚੌਧਰੀ, ਮੇਰਾ ਪਰਿਵਾਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਕੰਬੋਜ, ਮਾਸਟਰ ਜੀਵਨ ਸਿੰਘ, ਡਾ.ਗੁਰਚਰਨ ਸਿੰਘ, ਜੀਤ ਸਿੰਘ, ਪ੍ਰਧਾਨ ਕਰਨ ਸਹੋਤਾ, ਸੁਰਜੀਤ ਮੁਨੀਮ, ਪਿਆਰਾ ਸਿੰਘ ਪੀ.ਡਬਲਯੂ.ਡੀ, ਬੱਬੂ ਲਾਈਨ ਮੈਨ ਆਦਿ ਕਮੇਟੀ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਫੈੱਡਰੇਸ਼ਨ ਮਹਿਤਾ ਵਲੋਂ ਸੀ.ਆਈ.ਏ. ਸਟਾਫ ਦੇ ਨਵੇਂ ਇੰਚਾਰਜ ਦਾ ਸਨਮਾਨ ਹਰ ਨੇਕ ਅਤੇ ਇਮਾਨਦਾਰ ਅਫਸਰ ਨੂੰ ਪੂਰਾ ਸਹਿਯੋਗ... ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਸਵਾਗਤ ਲਈ ਫ਼ਿਰੋਜ਼ਪੁਰ ਸ਼ਹਿਰੀ ਹਲਕਾ ਤਿਆਰ, 30 ਜੁਲਾਈ ਨੂੰ ਹੋਵੇਗਾ ਭਰਵਾਂ ਸਵਾਗਤ : ਨੰਨੂ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।