12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਟਾਫ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਦੀ ਬੈਠਕ 7 ਅਗਸਤ ਮੋਹਾਲੀ ਦੀ ਰੈਲੀ ਸੰਬੰਧੀ ਕੀਤਾ ਵਿਚਾਰ-ਵਟਾਂਦਰਾ

ਅਜੀਤ ਡੈਸਕ 29-07-2026
ਫ਼ਿਰੋਜ਼ਪੁਰ, 28 ਜੁਲਾਈ (ਕੁਲਬੀਰ ਸਿੰਘ ਸੋਢੀ)-ਸਟਾਫ ਨਰਸਿਸ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇਕ ਹੰਗਾਮੀ ਮੀਟਿੰਗ ਸੀਨੀਅਰ ਆਗੂ ਅਨੀਤਾ ਰਾਣੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਹੋਈ। ਮੀਟਿੰਗ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਸਟੇਸ਼ਨਾਂ ’ਤੇ ਕੰਮ ਕਰਦੇ ਨਰਸਿੰਗ ਸਟਾਫ ਨੇ ਵੱਡੀ ਸੰਖਿਆ ਵਿਚ ਹਿੱਸਾ ਲਿਆ। ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਪ੍ਰਸਾਦ ਅਤੇ ਪੈਰਾਮੈਡੀਕਲ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਨਰਿੰਦਰ ਸ਼ਰਮਾ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਮੀਟਿੰਗ ਵਿਚ ਸਾਂਝਾ ਮੁਲਾਜ਼ਮ ਮੰਚ ਵਲੋਂ ਮੋਹਾਲੀ ਵਿਖੇ 7 ਅਗਸਤ ਨੂੰ ਰੱਖੀ ਗਈ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ’ਚ ਹਾਜ਼ਰ ਹੋਣ ਲਈ ਸਲਾਹ ਮਸ਼ਵਰਾ ਕੀਤਾ ਗਿਆ। ਉਨ੍ਹਾਂ ਆਉਣ ਵਾਲੇ ਦਿਨਾਂ ਵਿਚ ਨਰਸਿੰਗ ਕੇਡਰ ਵਲੋਂ ਸਟੇਟ ਕਮੇਟੀ ਦੇ ਸੱਦੇ ’ਤੇ ਸ਼ੁਰੂ ਕੀਤੇ ਜਾਣ ਵਾਲੇ ਸੰਘਰਸ਼ ’ਚ ਆਪਣਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ। ਮੀਟਿੰਗ ’ਚ ਜ਼ਿਲ੍ਹਾ ਆਗੂ ਗੁਰਮੇਲ ਸਿੰਘ, ਮਨਪ੍ਰੀਤ ਕੌਰ, ਰੇਖਾ, ਤਰਨਦੀਪ ਕੌਰ, ਮਲਕੀਤ ਸਿੰਘ, ਨੀਲਮ ਮਹਿਤਾ ਰਜਨੀਸ਼ ਕੌਰ, ਮੁਕੇਸ਼, ਸਮੀਰ, ਅਰਵਿੰਦਰ ਸਿੰਘ, ਬੀਨਾ ਰਾਣੀ, ਰਜਨੀ, ਸਿਮਰਨ ਕੌਰ, ਅਰਸ਼ਦੀਪ ਕੌਰ, ਭਾਰਤ ਭੂਸ਼ਨ, ਮਲਕੀਤ ਸਿੰਘ, ਗਗਨਦੀਪ ਸਿੰਘ, ਸ਼ਾਲੂ, ਰਜਿੰਦਰ ਕੌਰ, ਰਾਜਦੀਪ ਕੌਰ, ਰਮਨਦੀਪ ਕੌਰ, ਸਾਈਨੀ, ਵੰਦਨਾ ਪੂਜਾ ਰਾਣੀ, ਕਰਿਸ਼ਮਾ, ਸ਼ਾਈਨਾ, ਰਮਨਦੀਪ ਕੌਰ, ਕਰਨਜੀਤ ਸਿੰਘ, ਰਵਨੀਤ ਕੌਰ, ਕਰਮਜੀਤ ਕੌਰ, ਅੰਕਿਤਾ ਤੋਂ ਬਿਨਾਂ ਵੱਡੀ ਗਿਣਤੀ ਵਿਚ ਨਰਸਿੰਗ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਬਾਬਾ ਪਿੱਪਲ ਵਾਲਾ ਦੀ ਦਰਗਾਹ ’ਤੇ 32ਵਾਂ ਸਾਲਾਨਾ ਮੇਲਾ ਮਨਾਇਆ ਰੋਜ਼ੇ ’ਤੇ ਚਾਦਰ ਚੜ੍ਹਾਉਣ ਦੀ ਰਸਮ ਸਮਾਜ ਸੇਵੀ ਸੁਖਦੇ... ਅਗਲੀ ਖ਼ਬਰ ਫੈੱਡਰੇਸ਼ਨ ਮਹਿਤਾ ਵਲੋਂ ਸੀ.ਆਈ.ਏ. ਸਟਾਫ ਦੇ ਨਵੇਂ ਇੰਚਾਰਜ ਦਾ ਸਨਮਾਨ ਹਰ ਨੇਕ ਅਤੇ ਇਮਾਨਦਾਰ ਅਫਸਰ ਨੂੰ ਪੂਰਾ ਸਹਿਯੋਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।