02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕਿਸਾਨ ਯੂਨੀਅਨ ਮਝੈਲ ਵਲੋਂ 5 ਦੇ ਧਰਨੇ ਸੰਬੰਧੀ ਮੀਟਿੰਗ

ਅਜੀਤ ਡੈਸਕ 01-08-2026
ਮਮਦੋਟ, 31 ਜੁਲਾਈ (ਸੁਖਦੇਵ ਸਿੰਘ ਸੰਗਮ)-ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਆਗੂਆਂ ਵਲੋਂ 5 ਅਗਸਤ ਦੇ ਧਰਨੇ ਸਬੰਧੀ ਸਬੰਧੀ ਮਮਦੋਟ ਵਿਖੇ ਮੀਟਿੰਗ ਕਰਕੇ ਵੱਖ-ਵੱਖ ਮੁੱਦੇ ਵੀ ਵਿਚਾਰੇ ਗਏ। ਇਸ ਬਾਰੇ ਜ਼ਿਲ੍ਹਾ ਆਗੂ ਜੀਵਨ ਸਿੰਘ ਸੋਢੀ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅਗਵਾਈ ਹੇਠ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਅਤੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਯੋਜਨਾ ਦੇ ਵਿਰੋਧ ਵਿਚ 5 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣੇ ਹਨ। ਜਿਸ ਤਹਿਤ ਫ਼ਿਰੋਜ਼ਪੁਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ 24 ਘੰਟੇ ਲਈ ਰੋਸ ਧਰਨਾ ਦੇਣ ਉਪਰੰਤ ਡੀ.ਸੀ.ਨੂੰ ਮੰਗ ਪੱਤਰ ਦੇ ਕੇ ਲੈਂਡ ਪੁਲਿੰਗ ਨੀਤੀ ਅਤੇ ਭਾਰਤ ਅਮਰੀਕਾ ਮੁਕਤ ਵਾਪਰ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਰੱਖੀ ਜਾਵੇਗੀ। ਇਸ ਮੌਕੇ ਗੁਰਭੇਜ ਸਿੰਘ ਬਲਾਕ ਪ੍ਰਧਾਨ ਮਮਦੋਟ, ਗੁਰੂਹਰਸਹਾਏ ਪ੍ਰਧਾਨ ਗੁਰਮੁਖ ਸਿੰਘ, ਰਣਜੀਤ ਸਿੰਘ, ਸਰਦੂਲ ਸਿੰਘ ਭੁੱਲਰ ਸਕੱਤਰ, ਜੁਗਰਾਜ ਸਿੰਘ, ਮਲਕੀਤ ਸਿੰਘ, ਬੋਹੜ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਸੁੱਖਾ ਸਿੰਘ, ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ, ਪੂਰਨ ਸਿੰਘ, ਸੁਖਵਿੰਦਰ ਸਿੰਘ, ਫ਼ਲਕ ਸਿੰਘ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਬਚਨ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਭਰ ’ਚ ਸੰਘਰਸ਼ ਕਰਦੇ ਕੰਪਿਊਟਰ ਅਧਿਆਪਕ ਆਗੂ ਘਰਾਂ ’ਚ ਨਜ਼ਰਬੰਦ ਕਰਨਾ ਘਟੀਆ ਵਰਤਾਰਾ -ਅਧਿਆਪਕ ਜਥੇਬੰਦੀਆਂ ਅਗਲੀ ਖ਼ਬਰ ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਰੀ ਨਵੇਂ ਹੁਕਮ, ਲਿਆ ਵੱਡਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।