02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮੇਲਾ ਵਿਆਸ ਪੂਜਾ ’ਤੇ ਸਮਾਧੀ ਸ਼ੰਕਰਾ ਪੁਰੀ ਤੋਂ ਚੱਲੀ ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਕੀਤਾ ਨਿੱਘਾ ਸਵਾਗਤ

ਅਜੀਤ ਡੈਸਕ 01-08-2026
ਜ਼ੀਰਾ, 31 ਜੁਲਾਈ ( ਰਜਨੀਸ਼ ਕਥੂਰੀਆ)-ਸਿੱਧ ਸਮਾਧੀ ਸਵਾਮੀ ਸ਼ੰਕਰਾ ਪੁਰੀ ਜ਼ੀਰਾ ਵਿਖੇ ਚਲ ਰਹੇ ਮੇਲਾ ਵਿਆਸ ਪੂਜਾ ਮਹਾਂਉਤਸਵ ਅਤੇ ਸ਼੍ਰੀਮਦ ਭਾਗਵਤ ਕਥਾ ਦੇ ਭੋਗ ਪੈਣ ਉਪਰੰਤ ਮਹਾਂਮੰਡਲੇਸ਼ਵਰ 1008 ਸਵਾਮੀ ਕਮਲ ਪੁਰੀ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ। ਇਸ ਦਾ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ।ਇਹ ਸ਼ੋਭਾ ਯਾਤਰਾ ਸਮਾਧੀ ਸੰਕਰਾਪੁਰੀ ਆਸ਼ਰਮ ਸਨੇਰ ਰੋਡ ਜ਼ੀਰਾ ਤੋਂ ਸ਼ੁਰੁ ਹੋ ਕੇ ਸ਼ਹਿਰ ਦੇ ਮੁੱਖ ਬਜਾਰ ਜੈ ਹਿੰਦ ਬਜਾਰ , ਰੇਲਵੇ ਰੋਡ ,ਸ਼ੇਰਾ ਵਾਲੇ ਚੌਂਕ , ਪੁਰਾਣੀ ਤਲਵੰਡੀ ਰੋਡ, ਗੁਰਦੁਆਰਾ ਸਿੰਘ ਸਭਾ ਰੋਡ ਰਾਹੀਂ ਹੁੰਦੀ ਹੋਈ ਵਾਪਸ ਸਮਾਧੀ ਸਵਾਮੀ ਸ਼ੰਕਰਾ ਪੁਰੀ ਆਸ਼ਰਮ ਵਿਖੇ ਪਹੁੰਚ ਕੇ ਖਤਮ ਹੋਈ। ਇਸ ਮੌਕੇ ਸ਼ੋਭਾ ਯਾਤਰਾ ਨਾਲ ਚਲਦੀਆਂ ਸੰਗਤਾਂ ਲਈ ਵੱਖ-ਵੱਖ ਸੰਸਥਾਵਾਂ ਵਲੋਂ ਠੰਡੇ ਮਿੱਠੇ ਜਲ,ਚਾਹ ਪਕੌੜਿਆਂ,ਮਠਿਆਈਆ ਆਦਿ ਦੇ ਲੰਗਰ ਲਗਾਏ ਗਏ। ਇਸ ਮੌਕੇ ਸ਼ੋਭਾ ਯਾਤਰਾ ਦੇ ਨਾਲ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਵਿਧਾਇਕ ਨਰੇਸ਼ ਕਟਾਰੀਆ , ਧਰਮ ਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਸ਼ਹਿਬਾਜ਼ ਸਿੰਘ ਹੀਰੋ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ, ਗੁਰਪ੍ਰੀਤ ਸਿੰਘ ਸੇਖੋ, ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ,ਮਹਿਕਦੀਪ ਸਿੰਘ ਜ਼ੀਰਾ, ਹਰੀਸ਼ ਤਾਂਗੜਾ, ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ ਜ਼ੀਰਾ ਵਿਕਾਸ ਪ੍ਰੀਸ਼ਦ, ਗੁਰਬਖਸ਼ ਸਿੰਘ ਵਿੱਜ, ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ , ਤਰਸੇਮ ਲਾਲ ਜੁਨੇਜਾ , ਸੁਰਿੰਦਰ ਸ਼ਰਮਾ , ਜਗਦੇਵ ਸ਼ਰਮਾ ਸੈਕਟਰੀ , ਜਗਦੀਸ਼ ਸ਼ਰਮਾ , ਜਗਦੀਸ਼ ਜੁਨੇਜਾ , ਬਾਬਾ ਲਾਲ ਪੁਰੀ , ਸੰਜੀਵ ਕੱਕੜ,ਸੰਜੀਵ ਧਵਨ , ਰਾਜ ਕੁਮਾਰ ਕੱਕੜ , ਸੋਨੂੰ ਗੁਜਰਾਲ ਵਾਈਸ ਪ੍ਰਧਾਨ , ਰਿਪਨ ਅਰੋੜਾ ਐਡਵਾਈਜ਼ਰ , ਮਨਿੰਦਰ ਸ਼ਰਮਾ , ਅਨੂਪ ਖਿੰਡਾ , ਕੁਲਦੀਪ ਸ਼ਰਮਾ , ਜਨਕ ਰਾਜ ਗੌਤਮ , ਰੋਮੀ ਚੋਪੜਾ , ਰਿਦਮ ਸੇਠੀ,ਜੋਗਿੰਦਰ ਪਾਲ , ਗਗਨ ਪੁਰੀ ਜਨਕ ਰਾਜ ਸ਼ਰਮਾ , ਸਰਵੇਸ਼ ਬਾਂਸਲ ਆਦਿ ਸ਼ਰਧਾਲੂ ਹਾਜਰ ਸਨ।
ਪਿਛਲੀ ਖ਼ਬਰ ਬਾਬਾ ਨੂਰਸ਼ਾਹ ਵਲੀ ਦੀ ਯਾਦ ’ਚ ਪਿੰਡ ਨੋਨਾਰੀ ਖੋਖਰ ਵਿਖੇ ਲਗਾਇਆ ਸਾਲਾਨਾ ਮੇਲਾ ਪੰਜਾਬੀ ਗਾਇਕ ਸ਼ੇਰਾ ਬੋਹੜਵਾਲੀਆ ਅਤੇ... ਅਗਲੀ ਖ਼ਬਰ ਵਿਧਾਇਕ ਭੁੱਲਰ ਵਲੋਂ 48 ਲੱਖ ਦੀ ਲਾਗਤ ਵਾਲੀ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।