ਅੰਮ੍ਰਿਤਸਰ-ਚੰਡੀਗੜ੍ਹ ਐਕਸਪੈ੍ੱਸ 14541/14542 ’ਚ 2 ਅਗਸਤ ਤੋਂ 1 ਅਕਤੂਬਰ ਤੱਕ ਇਕ ਵਾਧੂ ਏਸੀ ਚੇਅਰਕਾਰ ਕੋਚ ਲਗਾਇਆ ਜਾਵੇਗਾ
ਫਿਰੋਜ਼ਪੁਰ, 1 ਅਗਸਤ (ਰਾਕੇਸ਼ ਚਾਵਲਾ)-ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਟਰੇਨ ਨੰਬਰ 14541/14542 ਅੰਮ੍ਰਿਤਸਰ-ਚੰਡੀਗੜ੍ਹ ਐਕਸਪੈ੍ੱਸ ਵਿਚ 2 ਅਗਸਤ ਤੋਂ 1 ਅਕਤੂਬਰ ਤੱਕ ਆਰਜ਼ੀ (ਅਸਥਾਈ) ਤੌਰ ’ਤੇ ਇਕ ਵਾਧੂ ਵਾਤਾਅਨੁਕੂਲਿਤ (ਏਸੀ) ਚੇਅਰਕਾਰ ਕੋਚ ਲਗਾਉਣ ਦਾ ਫੈਸਲਾ ਕੀਤਾ ਹੈ। ਵਾਧੂ ਕੋਚ ਲਗਾਏ ਜਾਣ ਨਾਲ ਟਰੇਨ ਵਿਚ ਯਾਤਰੀਆਂ ਲਈ ਸੀਟਾਂ ਦੀ ਉਪਲਬੱਧਤਾ ਵਧੇਗੀ।
ਅਜੀਤ ਡੈਸਕ
02-08-2026