ਜਵਾਹਰ ਨਵੋਦਿਆ ਵਿਦਿਆਲਯ ਚੋਣ ਪ੍ਰੀਖਿਆ ਦੀ ਆਨਲਾਈਨ ਰਜਿਸਟ੍ਰਰੇਸ਼ਨ ਦੀ ਮਿਤੀ ’ਚ ਵਾਧਾ
ਜ਼ੀਰਾ 1 ਅਗਸਤ (ਹਰਜੀਤ ਸਿੰਘ ਗਿੱਲ)-ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਮਹੀਂਆਵਾਲਾ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਨਵੋਦਯਾ ਵਿਦਿਆਲਯ ਸਮਿਤੀ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ) ਵਲੋਂ ਸੈਸ਼ਨ 2027-28 ਲਈ ਕਲਾਸ ਛੇਵੀਂ ਵਿਚ ਦਾਖਲੇ ਲਈ ਜਵਾਹਰ ਨਵੋਦਿਆ ਵਿਦਿਆਲਯ ਚੋਣ ਪ੍ਰੀਖਿਆ ਦੀ ਆਨਲਾਈਨ ਰਜਿਸਟ੍ਰਰੇਸ਼ਨ ਪ੍ਰਕਿਰਿਆ ਦੀ ਮਿਤੀ 07 ਅਗਸਤ 2026 ਤੱਕ ਵਧਾਈ ਗਈ ਹੈ। ਇਸ ਸਬੰਧ ਵਿਚ ਪੈ੍ੱਸ ਨੂੰ ਜਾਣਕਾਰੀ ਦਿੰਦਿਆਂ ਮੈਡਮ ਸਵਰਨਜੀਤ ਕੋਰ ਨਿੱਜਰ ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਯ ਨੇ ਦੱਸਿਆ ਕਿ ਇੱਛੁਕ ਵਿਦਿਆਰਥੀ ਮੁਫ਼ਤ ਆਨਲਾਈਨ ਅਰਜ਼ੀ ਪ੍ਰਵੇਸ਼ ਪ੍ਰੀਖਿਆ ਯੋਗਤਾ ਟੈੱਸਟ -2027 ਦੀ ਪ੍ਰੀਖਿਆ 28 ਨਵੰਬਰ 202 6 ( ਸ਼ਨੀਵਾਰ) ਨੂੰ ਕਰਵਾਈ ਜਾਵੇਗੀ।
ਅਜੀਤ ਡੈਸਕ
02-08-2026